ਜੰਗਬੰਦੀ ਲਈ ਸਹਿਮਤ ਨਾ ਹੋਣ ’ਤੇ ਪੂਤਿਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ-ਡੋਨਲਡ ਟਰੰਪ

News Online
1 Min Read

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਮੀਟਿੰਗ ਵਿੱਚ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਸਮੂਹ ਨੂੰ ਦੱਸਿਆ ਹੈ ਕਿ ਟਰੰਪ ਨਾਲ ਯੋਜਨਾਬੱਧ ਮੀਟਿੰਗ ਤੋਂ ਪਹਿਲਾਂ ਪੂਤਿਨ ਧੋਖਾ ਦੇ ਰਹੇ ਹਨ।
ਜ਼ੇਲੈਂਸਕੀ ਨੇ ਕਿਹਾ ਕਿ ਪੂਤਿਨ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਯੂਕਰੇਨੀ ਫਰੰਟ ਦੇ ਸਾਰੇ ਖੇਤਰਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਸ ਪੂਰੇ ਯੂਕਰੇਨ ’ਤੇ ਕਬਜ਼ਾ ਕਰਨ ਦੇ ਸਮਰੱਥ ਹੈ। ਜ਼ੇਲੈਂਸਕੀ ਨੇ ਕਿਹਾ, ‘‘ਪੂਤਿਨ ਪਾਬੰਦੀਆਂ ਬਾਰੇ ਵੀ ਝੂਠ ਬੋਲ ਰਹੇ ਹਨ ਕਿ ਇਹ ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਹਨ ਤੇ ਇਹ ਬੇਅਸਰ ਹਨ। ਅਸਲ ਵਿੱਚ, ਪਾਬੰਦੀਆਂ ਬਹੁਤ ਮਦਦਗਾਰ ਹਨ ਅਤੇ ਇਨ੍ਹਾਂ ਕਾਰਨ ਰੂਸ ਦੇ ਜੰਗੀ ਅਰਥਚਾਰੇ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ।’’

Share This Article
Leave a Comment

Leave a Reply