ਯੂ ਵੀਜ਼ਾ ਲਈ ਨਕਲੀ ਡਕੈਤੀਆਂ ਦਾ ਕੇਸ, ਅਮਰੀਕਾ ਵਿੱਚ 11 ਭਾਰਤੀ ਦੋਸ਼ੀ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਵਿੱਚ 11 ਭਾਰਤੀ ਨਾਗਰਿਕਾਂ ’ਤੇ ਯੂ ਵੀਜ਼ਾ ਹਾਸਲ ਕਰਨ ਲਈ ਨਾਟਕੀ “ਹਥਿਆਰਬੰਦ ਡਕੈਤੀਆਂ” ਕਰਵਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਮੈਸੇਚਿਉਸੇਟਸ ਦੇ ਕਈ ਸਟੋਰਾਂ, ਸ਼ਰਾਬ ਦੀਆਂ ਦੁਕਾਨਾਂ ਅਤੇ ਫਾਸਟ-ਫੂਡ ਅਦਾਰਿਆਂ ਵਿੱਚ ਨਕਲੀ ਲੁੱਟਾਂ ਕਰਵਾਈਆਂ ਗਈਆਂ, ਤਾਂ ਜੋ ਸਟੋਰ ਕਰਮਚਾਰੀ ਆਪਣੇ ਆਪ ਨੂੰ ਅਪਰਾਧ ਪੀੜਤ ਦਿਖਾ ਕੇ ਯੂ ਵੀਜ਼ਾ ਲਈ ਅਰਜ਼ੀ ਮਜ਼ਬੂਤ ਕਰ ਸਕਣ।

ਜਾਂਚ ਅਨੁਸਾਰ ਇੱਕ ਪ੍ਰਬੰਧਕ ਅਤੇ ਉਸਦੇ ਸਾਥੀਆਂ ਨੇ ਪੂਰੀ ਯੋਜਨਾ ਤਿਆਰ ਕੀਤੀ, ਜਿਸ ਵਿੱਚ ਨਕਲੀ ਲੁੱਟ, ਹਥਿਆਰ ਨਾਲ ਧਮਕੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦੇਣ ਦਾ ਨਾਟਕ ਕੀਤਾ ਜਾਂਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮੁਲਜ਼ਮਾਂ ਨੂੰ ਮੈਸੇਚਿਉਸੇਟਸ ਵਿੱਚ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਦਕਿ ਹੋਰਾਂ ਨੂੰ ਹੋਰ ਸੂਬਿਆਂ ਤੋਂ ਬੋਸਟਨ ਲਿਆਂਦਾ ਜਾਵੇਗਾ। ਇਸ ਕੇਸ ਵਿੱਚ ਦੋਸ਼ੀ ਠਹਿਰੇ ਲੋਕਾਂ ਨੂੰ ਵੱਧ ਤੋਂ ਵੱਧ ਪੰਜ ਸਾਲ ਕੈਦ ਅਤੇ 2.5 ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।

Share This Article
Leave a Comment

Leave a Reply