ਆਪਣਾ ਪੰਜਾਬ ਮੀਡੀਆ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਈਰਾਨ ਨੇ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਈਰਾਨ ਨੂੰ “ਧਰਤੀ ਤੋਂ ਮਿਟਾ ਦੇਵੇਗਾ।” ਨਿਊਜ਼ਨੇਸ਼ਨ ਦੇ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਸਬੰਧੀ “ਬਹੁਤ ਸਖ਼ਤ ਨਿਰਦੇਸ਼” ਮੌਜੂਦ ਹਨ।ਇਸ ਬਿਆਨ ਤੋਂ ਬਾਅਦ ਤਹਿਰਾਨ ਵੱਲੋਂ ਵੀ ਤਿੱਖੀ ਪ੍ਰਤੀਕਿਰਿਆ ਆਈ। ਈਰਾਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੋਲਫ਼ਜ਼ਲ ਸ਼ੇਕਰਚੀ ਨੇ ਕਿਹਾ ਕਿ ਜੇਕਰ ਦੇਸ਼ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਤਾਂ ਉਸਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਮਲੇ ਦੀ ਸਥਿਤੀ ਵਿੱਚ “ਨਾ ਸਿਰਫ਼ ਹੱਥ ਕੱਟਿਆ ਜਾਵੇਗਾ, ਸਗੋਂ ਦੁਨੀਆ ਨੂੰ ਅੱਗ ਵੀ ਲਗ ਸਕਦੀ ਹੈ।”ਗੌਰਤਲਬ ਹੈ ਕਿ ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੀ ਹੱਤਿਆ ਪਿੱਛੇ ਈਰਾਨ ਦਾ ਹੱਥ ਸਾਬਤ ਹੁੰਦਾ ਹੈ ਤਾਂ ਉਸਨੂੰ ਪੂਰੀ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇਗਾ। ਬਿਆਨਾਂ ਦੇ ਇਸ ਤਬਾਦਲੇ ਨਾਲ ਅਮਰੀਕਾਈਰਾਨ ਤਣਾਅ ਹੋਰ ਵੱਧ ਗਿਆ ਹੈ।

