ਤਾਇਵਾਨ ਦੀ ਆਜ਼ਾਦੀ’ ਦਾ ਮਤਲਬ ਅਸੀਂ ਪੇਈਚਿੰਗ ਅਧੀਨ ਨਹੀਂ: Lai Ching-ਤੇ

News Online
2 Min Read

ਆਪਣਾ ਪੰਜਾਬ ਮੀਡੀਆ : ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਅੱਜ ਕਿਹਾ ਕਿ ‘ਤਾਇਵਾਨ ਦੀ ਆਜ਼ਾਦੀ’ ਸ਼ਬਦ ਦਾ ਮਤਲਬ ਇਹ ਹੈ ਕਿ ਇਹ ਟਾਪੂ ਨਾ ਤਾਂ ਪੇਈਚਿੰਗ ਦਾ ਹਿੱਸਾ ਹੈ ਤੇ ਨਾ ਹੀ ਉਸ ਦੇ ਅਧੀਨ ਹੈ ਅਤੇ ਸਿਰਫ਼ ਤਾਇਵਾਨ ਦੇ ਲੋਕ ਹੀ ਆਪਣੇ ਭਵਿੱਖ ਦਾ ਫ਼ੈਸਲਾ ਕਰ ਸਕਦੇ ਹਨ।

ਰਾਸ਼ਟਰਪਤੀ ਲਾਈ ਦੇ ਇਹ ਬਿਆਨ ਜੋ ਕਿ ਉਨ੍ਹਾਂ ਦੇ ਪੁਰਾਣੇ ਵਿਚਾਰਾਂ ਦਾ ਹੀ ਦੋਹਰਾਅ ਹਨ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਕਾਰ ਪੇਈਚਿੰਗ ਵਿੱਚ ਹੋਏ ਸਿਖਰ ਸੰਮੇਲਨ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਏ ਹਨ। ਸਿਖਰ ਸੰਮੇਲਨ ਤੋਂ ਬਾਅਦ ਟਰੰਪ ਨੇ ਮੀਡੀਆ ਨਾਲ  ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਹ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਇਹ ਕਹੇ, ‘ਆਓ ਅਸੀਂ ਆਜ਼ਾਦ ਹੋਈਏ, ਕਿਉਂਕਿ ਅਮਰੀਕਾ ਸਾਡਾ ਸਮਰਥਨ ਕਰ ਰਿਹਾ ਹੈ’।’’ ਤੈਪਈ ਵਿੱਚ ਡੀ ਪੀ ਪੀ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਲਾਈ ਨੇ ਕਿਹਾ ਕਿ ਉਨ੍ਹਾਂ ਦੀ ਡੈਮੋਕ੍ਰੈਟਿਕ ਪ੍ਰੋਗਰੈਸਿਵ ਪਾਰਟੀ (ਡੀ ਪੀ ਪੀ) ਨੇ 1999 ਵਿੱਚ ਮਤਾ ਪਾਸ ਕੀਤਾ ਸੀ ਜੋ ਅੱਜ ਵੀ ਪਾਰਟੀ ਦੀ ਨੀਤੀ ਹੈ, ਜਿਸ ਅਨੁਸਾਰ ਤਾਇਵਾਨ ਪਹਿਲਾਂ ਹੀ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਮੁਲਕ ਹੈ, ਜਿਸ ਦਾ ਨਾਮ ‘ਰਿਪਬਲਿਕ ਆਫ਼ ਚਾਈਨਾ’ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ’ਤੇ ਕਾਇਮ ਹੈ ਕਿ ਤਾਇਵਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਇਸ ਨੂੰ ਚੀਨ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਇਸ ਦੇ ਭਵਿੱਖ ਦਾ ਫ਼ੈਸਲਾ ਇੱਥੋਂ ਦੇ ਲੋਕਾਂ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਹਰੇਕ ਕੋਈ ਸਪੱਸ਼ਟ ਤੌਰ ’ਤੇ ਸਮਝ ਸਕਦਾ ਹੈ ਕਿ ‘ਤਾਇਵਾਨ ਦੀ ਆਜ਼ਾਦੀ’ ਸ਼ਬਦ ਦਾ ਅਸਲ ਮਤਲਬ ਇਹ ਹੈ ਕਿ ਤਾਇਵਾਨ ‘ਪੀਪਲਜ਼ ਰਿਪਬਲਿਕ ਆਫ਼ ਚਾਈਨਾ’ ਦਾ ਹਿੱਸਾ ਨਹੀਂ ਹੈ।

Share This Article
Leave a Comment

Leave a Reply