ਕੈਨੇਡਾ ਤੇ ਸਾਥੀ ਦੇਸ਼ਾਂ ਵੱਲੋਂ ਸਟਰੇਟ ਆਫ ਹੌਰਮੁਜ਼ ਮੁੜ ਖੁੱਲ੍ਹਵਾਉਣ ਵਿੱਚ ਮਦਦ ਦੀ ਪੇਸ਼ਕਸ਼

News Online
1 Min Read

ਆਪਣਾ ਪੰਜਾਬ ਮੀਡੀਆ : ਸਟਰੇਟ ਆਫ ਹੌਰਮੁਜ਼ ਵਿੱਚ ਚੱਲ ਰਹੇ ਸੰਕਟ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਵਿਸ਼ਵ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਸਟਰੇਟ ਵਿੱਚੋਂ ਲਗਭਗ ਦੁਨੀਆ ਦਾ ਪੰਜਵਾਂ ਹਿੱਸਾ ਤੇਲ ਸਪਲਾਈ ਲੰਘਦੀ ਹੈ। ਕੈਨੇਡਾ ਸਮੇਤ ਕਈ ਦੇਸ਼ਾਂ ਨੇ ਇਰਾਨ ਨੂੰ ਜਹਾਜ਼ਰਾਨੀ ਰੋਕਣ ਵਾਲੀਆਂ ਕਾਰਵਾਈਆਂ ਬੰਦ ਕਰਨ ਲਈ ਕਿਹਾ ਹੈ। ਇੱਕ ਸਾਂਝੇ ਬਿਆਨ ਵਿੱਚ ਕੈਨੇਡਾ, ਯੂਨਾਈਟਿਡ ਕਿੰਗਡਮ,ਫਰਾਂਸ, ਜਰਮਨੀ,ਇਟਲੀ ,ਨੀਦਰਲੈਂਡਜ਼ ਅਤੇ ਜਾਪਾਨ ਨੇ ਸੁਰੱਖਿਅਤ ਆਵਾਜਾਈ ਮੁੜ ਸ਼ੁਰੂ ਕਰਨ ਲਈ ਸਹਿਯੋਗ ਦੇਣ ਦੀ ਗੱਲ ਕੀਤੀ ਹੈ।

Share This Article
Leave a Comment

Leave a Reply