Russia-Ukraine War: ਮਿਜ਼ਾਈਲ ਅਤੇ Drone Attacks ਵਿੱਚ 16 ਹਲਾਕ

News Online
1 Min Read

ਆਪਣਾ ਪੰਜਾਬ ਮੀਡੀਆ : ਯੂਕਰੇਨ, ਰੂਸ ਦੇ ਕਬਜ਼ੇ ਵਾਲੇ ਇਲਾਕਿਆਂ ਅਤੇ ਰੂਸ ’ਚ ਹੋਏ ਵੱਖ-ਵੱਖ ਹਮਲਿਆਂ ਦੌਰਾਨ 16 ਵਿਅਕਤੀ ਮਾਰੇ ਗਏ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੌਰਾਨ ਪਰਮਾਣੂ ਪਲਾਂਟਾਂ ਨੇੜੇ ਹਮਲਿਆਂ ਮਗਰੋਂ ਚਰਨੋਬਿਲ ਪਰਮਾਣੂ ਪਲਾਂਟ ਤਬਾਹੀ ਦੀ 40ਵੀਂ ਵਰ੍ਹੇਗੰਢ ਮੌਕੇ ਨਵੇਂ ਖ਼ਤਰਿਆਂ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ।

ਖੇਤਰੀ ਮੁਖੀ ਓਲੈਗਜ਼ੈਂਡਰ ਹੰਜ਼ਾ ਨੇ ਐਤਵਾਰ ਨੂੰ ਕਿਹਾ ਕਿ ਦਿਨਪਰੋ ’ਚ ਰੂਸੀ ਡਰੋਨ ਅਤੇ ਮਿਜ਼ਾਈਲ ਹਮਲਿਆਂ ’ਚ ਮੌਤਾਂ ਦੀ ਗਿਣਤੀ ਵਧ ਕੇ 9 ਹੋ ਗਈ ਹੈ। ਰੂਸੀ ਕਬਜ਼ੇ ਵਾਲੇ ਕ੍ਰੀਮੀਆ ਦੇ ਬੰਦਰਗਾਹ ਸ਼ਹਿਰ ਸੇਵਾਸਤੋਪੋਲ ’ਤੇ ਯੂਕਰੇਨੀ ਡਰੋਨ ਹਮਲੇ ’ਚ ਇਕ ਵਿਅਕਤੀ ਮਾਰਿਆ ਗਿਆ। ਯੂਕਰੇਨ ਦੇ ਲੁਹਾਂਸਕ ਖ਼ਿੱਤੇ ’ਚ ਰੂਸ ਵੱਲੋਂ ਤਾਇਨਾਤ ਗਵਰਨਰ ਲਿਓਨਿਡ ਪਾਸਚਨਿਕ ਨੇ ਦਾਅਵਾ ਕੀਤਾ ਕਿ ਇਕ ਪਿੰਡ ’ਤੇ ਯੂਕਰੇਨੀ ਡਰੋਨ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ।

Share This Article
Leave a Comment

Leave a Reply