Strait of Hormuz ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਹੋਵੇ: ਇੰਡੀਆ

News Online
2 Min Read

ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਸੰਕਟ ਦਰਮਿਆਨ ਭਾਰਤ ਨੇ ਹਰਮੁਜ਼ ਜਲ ਮਾਰਗ ’ਚ ਮੌਜੂਦ ਭਾਰਤੀ ਮਲਾਹਾਂ ਦੀ ਸੁਰੱਖਿਆ ਬਾਰੇ ਫ਼ਿਕਰ ਜਤਾਉਂਦਿਆਂ ਰਣਨੀਤਕ ਪੱਖੋਂ ਅਹਿਮ ਜਲ ਮਾਰਗ ਰਾਹੀਂ ਸੁਰੱਖਿਅਤ ਤੇ ਨਿਰਵਿਘਨ ਲਾਂਘਾ ਬਹਾਲ ਕਰਨ ਦੀ ਮੰਗ ਕੀਤੀ ਹੈ। ਭਾਰਤ ਨੇ ਕਿਹਾ ਕਿ ਇਸ ਅਹਿਮ ਜਲ ਮਾਰਗ ਦੇ ‘ਬੰਦ ਰਹਿਣ’ ਨਾਲ ਆਲਮੀ ਅਰਥਚਾਰੇ ’ਤੇ ਸਿੱਧਾ ਅਸਰ ਪਏਗਾ।

ਸੰਯੁੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ‘ਸਮੁੰਦਰੀ ਖੇਤਰ ਵਿੱਚ ਜਲ ਮਾਰਗਾਂ ਦੀ ਰੱਖਿਆ ਤੇ ਸੁਰੱਖਿਆ’ ਬਾਰੇ ਖੁੱਲ੍ਹੀ ਬਹਿਸ ਦੌਰਾਨ ਯੂ ਐੱਨ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਰਾਜਦੂਤ ਯੋਜਨਾ ਪਟੇਲ ਨੇ ਜ਼ੋਰ ਦਿੱਤਾ ਕਿ ਭਾਰਤ ਸਮੁੰਦਰੀ ਸੁਰੱਖਿਆ ਤੇ ਜਲ ਮਾਰਗਾਂ ਦੀ ਰੱਖਿਆ ਨੂੰ ਆਲਮੀ ਸੁਰੱਖਿਆ ਤੇ ਆਰਥਿਕ ਖ਼ੁਸ਼ਹਾਲੀ ਲਈ ਜ਼ਰੂਰੀ ਸਮਝਦਾ ਹੈ।

ਪਟੇਲ ਨੇ ਬਹਿਰੀਨ ਦੀ ਕੌਂਸਲ ਪ੍ਰਧਾਨਗੀ ਹੇਠ ਹੋਈ ਬਹਿਸ ਦੌਰਾਨ ਕਿਹਾ ਕਿ ਪ੍ਰਮੁੱਖ ਵਪਾਰਕ ਦੇਸ਼ ਹੋਣ ਦੇ ਨਾਤੇ, ਭਾਰਤ ਹਾਲ ਹੀ ਵਿੱਚ ਹਰਮੁਜ਼ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਅਤੇ ਮਾਸੂਮ ਚਾਲਕ ਦਲ ਦੇ ਮੈਂਬਰਾਂ ਨੂੰ ਖ਼ਤਰੇ ਵਿੱਚ ਪਾਉਣ ਦੀ ਸਖ਼ਤ ਨਿੰਦਾ ਕਰਦਾ ਹੈ। ਅਜਿਹੀਆਂ ਕਾਰਵਾਈਆਂ ਕਰ ਕੇ ਭਾਰਤੀ ਮਲਾਹਾਂ ਦੀਆਂ ਕੀਮਤੀ ਜਾਨਾਂ ਦਾ ਦੁਖਦਾਈ ਨੁਕਸਾਨ ਹੋਇਆ ਹੈ, ਜੋੋ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’ ਪਟੇਲ ਨੇ ਕਿਹਾ ਕਿ ਮਲਾਹਾਂ ਦੀ ਸੁਰੱਖਿਆ ਤੇ ਭਲਾਈ, ਕੌਮਾਂਤਰੀ ਬੇੜਿਆਂ ਤੇ ਊਰਜਾ ਸਪਲਾਈ ਚੇਨਾਂ ਦੀ ਸੁਰੱਖਿਆ ਸਿਖਰਲੀ ਤਰਜੀਹ ਹੋਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸਾਗਰੀ ਕਾਨੂੰਨ ਬਾਰੇ ਕਨਵੈਨਸ਼ਨ (ਯੂ ਐੱਨ ਸੀ ਐੱਲ ਓ ਐੱਸ) ਦੇ ਸਿਧਾਂਤਾਂ ਮੁਤਾਬਕ ਆਜ਼ਾਦ, ਖੁੱਲ੍ਹੀ ਅਤੇ ਨੇਮਾਂ-ਅਧਾਰਤ ਸਾਗਰੀ ਵਿਵਸਥਾ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ।

Share This Article
Leave a Comment

Leave a Reply