ਦਰਸ਼ਨ ਕਰੋ ਤੇ ਲਿਖੋ : ਵਾਹਿਗੁਰੂ ਵਾਹਿਗੁਰੂ
ਸਿੱਖਾਂ ਦੇ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ। ਯਾਤਰਾ ਨੂੰ ਸੁਚਾਰੂ ਬਣਾਉਣ ਲਈ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਹੁਣ ਅੰਤਿਮ ਪੜਾਅ ‘ਤੇ ਹਨ। ਭਾਰਤੀ ਫੌਜ ਦੇ ਜਵਾਨਾਂ ਦੁਆਰਾ ਲਗਭਗ 21 ਕਿਲੋਮੀਟਰ ਯਾਤਰਾ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਿਸ਼ੀਕੇਸ਼ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬੁੱਧਵਾਰ ਨੂੰ 100 ਆਫਲਾਈਨ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ। ਰਜਿਸਟ੍ਰੇਸ਼ਨ ਲਈ ਇੱਥੇ ਚਾਰ ਕਾਊਂਟਰ ਬਣਾਏ ਗਏ ਹਨ। ਦੱਸ ਦਈਏ ਕਿ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ), ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਗੁਰਦੁਆਰੇ ਤੋਂ ਹੇਮਕੁੰਟ ਸਾਹਿਬ ਲਈ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਚਾਰ ਧਾਮ ਯਾਤਰਾ ਪ੍ਰਬੰਧਨ ਅਤੇ ਨਿਯੰਤਰਣ ਸੰਗਠਨ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਡਾ. ਪ੍ਰਜਾਪਤੀ ਨੌਟਿਆਲ ਨੇ ਕਿਹਾ ਕਿ ਹੁਣ ਤੱਕ ਹੇਮਕੁੰਟ ਸਾਹਿਬ ਦੀ ਯਾਤਰਾ ਲਈ 58 ਹਜ਼ਾਰ ਤੋਂ ਵੱਧ ਔਨਲਾਈਨ ਰਜਿਸਟ੍ਰੇਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ। ਰਿਸ਼ੀਕੇਸ਼ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬੁੱਧਵਾਰ ਤੋਂ ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਸਵੇਰੇ 7:00 ਵਜੇ ਸ਼ੁਰੂ ਹੋ ਗਈ।