ਅਤਿਵਾਦ ਵਿਰੁੱਧ ਲੜਾਈ ਤੇਜ਼ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਪੂਤਿਨ

News Online
2 Min Read

ਆਪਣਾ ਪੰਜਾਬ ਮੀਡੀਆ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਾਸਕੋ ਵਿੱਚ ਫੈਡਰਲ ਸੁਰੱਖਿਆ ਸੇਵਾ (ਐੱਫ ਐੱਸ ਬੀ) ਦੀ ਸਾਲਾਨਾ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ। ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਉਨ੍ਹਾਂ ਨੇ ਅਤਿਵਾਦ ਵਿਰੁੱਧ, ਸਰਹੱਦੀ ਸੁਰੱਖਿਆ ਅਤੇ ਕੌਮੀ ਸੁਰੱਖਿਆ ਲਈ ਤਰਜੀਹਾਂ ਨਿਰਧਾਰਤ ਕੀਤੀਆਂ। ਇਸ ਮੀਟਿੰਗ ਵਿੱਚ ਐੱਫ ਐੱਸ ਬੀ ਦੇ ਡਾਇਰੈਕਟਰ ਅਲੈਗਜ਼ੈਂਡਰ ਬੋਰਤਨੀਕੋਵ ਅਤੇ ਸੁਰੱਖਿਆ ਢਾਂਚੇ ਦੇ ਸੀਨੀਅਰ ਮੈਂਬਰ ਸ਼ਾਮਲ ਹੋਏ। ਵਿਸ਼ਵਵਿਆਪੀ ਅਸਥਿਰਤਾ ਦਾ ਜ਼ਿਕਰ ਕਰਦਿਆਂ ਸ੍ਰੀ ਪੂਤਿਨ ਨੇ ਕਿਹਾ, ‘‘ਅੱਜ ਦਾ ਗੁੰਝਲਦਾਰ ਕੌਮਾਂਤਰੀ ਮਾਹੌਲ, ਦੁਨੀਆ ਦੇ ਕਈ ਖੇਤਰਾਂ ਵਿੱਚ ਟਕਰਾਅ ਦਾ ਤੇਜ਼ੀ ਨਾਲ ਵਧਣਾ ਅਤੇ ਵਿਸ਼ੇਸ਼ ਫੌਜੀ ਕਾਰਵਾਈ ਦੇ ਸੰਚਾਲਨ ਲਈ ਐੱਫ ਐੱਸ ਬੀ ਦੇ ਕਰਮਚਾਰੀਆਂ ਨੂੰ ਅਤਿ ਦੀ ਚੌਕਸੀ, ਅਨੁਸ਼ਾਸਨ ਅਤੇ ਇਕਾਗਰਤਾ ਦਿਖਾਉਣ ਦੀ ਲੋੜ ਹੈ।’’

ਉਨ੍ਹਾਂ ਅਤਿਵਾਦ ਵਿਰੋਧੀ ਯਤਨਾਂ ਨੂੰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਤੇ ਸਭ ਤੋਂ ਅਹਿਮ, ਅਤਿਵਾਦ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਜੰਗ ਦੇ ਮੈਦਾਨ ਵਿੱਚ ਰੂਸ ਨੂੰ ਰਣਨੀਤਕ ਹਾਰ ਦੇਣ ਵਿੱਚ ਅਸਫਲ ਰਹਿਣ ਤੋਂ ਬਾਅਦ, ਵਿਰੋਧੀ ਹੁਣ ਵਿਅਕਤੀਗਤ ਅਤੇ ਸਮੂਹਿਕ ਅਤਿਵਾਦ ਵੱਲ ਵਧ ਰਿਹਾ ਹੈ। ਇਸ ਵਿੱਚ ਸ਼ਹਿਰਾਂ ’ਤੇ ਗੋਲੀਬਾਰੀ, ਬੁਨਿਆਦੀ ਢਾਂਚੇ ਦੀ ਭੰਨ-ਤੋੜ ਅਤੇ ਸਰਕਾਰੀ ਤੇ ਫੌਜੀ ਅਧਿਕਾਰੀਆਂ ਦੀ ਹੱਤਿਆ ਦੇ ਯਤਨ ਸ਼ਾਮਲ ਹਨ।’’ ਰੂਸੀ ਸਦਰ ਨੇ ਮੁਲਕ ਦੇ ਵਿਰੋਧੀਆਂ ਵੱਲੋਂ ਕਥਿਤ ਤੌਰ ’ਤੇ ਵਿਚਾਰੇ ਜਾ ਰਹੇ ਬਹੁਤ ਜ਼ਿਆਦਾ ਕੱਟੜਪੰਥੀ ਹੱਥਕੰਡਿਆਂ ਬਾਰੇ ਵੀ ਚਿਤਾਵਨੀ ਦਿੱਤੀ।

Share This Article
Leave a Comment

Leave a Reply