Punjab ’ਚ ਨਗਰ ਨਿਗਮ ਤੇ ਕੌਂਸਲ ਚੋਣਾਂ: 33 ਸ਼ਹਿਰਾਂ ਦੇ ਵਾਰਡਾਂ ਦਾ ਰਾਖਵਾਂਕਰਨ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀ ਤਿਆਰੀ ਤਹਿਤ ਵਾਰਡਾਂ ਦੇ ਰਾਖਵੇਂਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ 33 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਵਾਰਡਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਮਈ ਮਹੀਨੇ ’ਚ ਸੂਬੇ ਦੀਆਂ ਨੌਂ ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨਿਗਮਾਂ ਤੇ ਕੌਂਸਲਾਂ ਦੇ ਪ੍ਰਸ਼ਾਸਕ ਪਹਿਲਾਂ ਹੀ ਨਿਯੁਕਤ ਕਰ ਦਿੱਤੇ ਸਨ ਤਾਂ ਜੋ ਮਿਆਦ ਪੂਰੀ ਹੋਣ ਮਗਰੋਂ ਅਹੁਦੇ ਸੰਭਾਲ ਸਕਣ।

ਸਥਾਨਕ ਸਰਕਾਰਾਂ ਵਿਭਾਗ ਨੇ ਪੰਜਾਬ ਮਿਊਂਸੀਪਲ ਐਕਟ 1911 ਅਤੇ ਮਿਊਂਸੀਪੈਲਿਟੀ ਰੂਲਜ਼ 1994 ਤਹਿਤ ਸ਼ਹਿਰੀ ਸੰਸਥਾਵਾਂ ਦੇ ਵਾਰਡਾਂ ਦਾ ਰਾਖਵਾਂਕਰਨ ਐਲਾਨਿਆ ਹੈ। ਵਾਰਡਾਂ ਨੂੰ ਜਨਰਲ ਵਰਗ, ਔਰਤਾਂ, ਐੱਸ ਸੀ ਔਰਤਾਂ ਲਈ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਕੀਤਾ ਗਿਆ ਹੈ। ਦੂਸਰੀ ਤਰਫ਼ ਰਾਜ ਚੋਣ ਕਮਿਸ਼ਨ ਦੀ ਹਦਾਇਤ ’ਤੇ ਜ਼ਿਲ੍ਹਿਆਂ ’ਚ ਵੋਟਰ ਸੂਚੀਆਂ ਦੀ ਸੁਧਾਈ ਚੱਲ ਰਹੀ ਹੈ। ਡਰਾਫ਼ਟ ਵੋਟਰ ਸੂਚੀ ’ਤੇ ਇਤਰਾਜ਼ ਲਈ ਅੱਜ ਤੋਂ ਇਤਰਾਜ਼ ਦਾਇਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

Share This Article
Leave a Comment

Leave a Reply