ਨਾਇਰਾ ਐਨਰਜੀ ਵੱਲੋਂ ਪੈਟਰੋਲ-ਡੀਜ਼ਲ ਮਹਿੰਗੇ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤ ਦੀ ਨਿੱਜੀ ਈਂਧਨ ਕੰਪਨੀ Nayara Energy ਨੇ ਆਪਣੇ ਪੈਟਰੋਲ ਪੰਪਾਂ ’ਤੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਇਸ ਨਾਲ ਪੈਟਰੋਲ ਦਾ ਭਾਅ 100.71 ਰੁਪਏ ਅਤੇ ਡੀਜ਼ਲ 91.31 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।ਕੰਪਨੀ ਨੇ ਵਾਧੇ ਲਈ ਮੱਧ ਪੂਰਬ ਸੰਕਟ ਕਾਰਨ ਵਿਸ਼ਵ ਪੱਧਰ ’ਤੇ ਵਧੀਆਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਇਰਾ ਐਨਰਜੀ ਦੇ ਦੇਸ਼ ਭਰ ਵਿੱਚ ਹਜ਼ਾਰਾਂ ਪੰਪ ਹਨ, ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ।ਸਰਕਾਰੀ ਮੁਆਵਜ਼ਾ ਨਾ ਮਿਲਣ ਕਾਰਨ ਨਿੱਜੀ ਕੰਪਨੀਆਂ ਨੂੰ ਨੁਕਸਾਨ ਪੂਰਾ ਕਰਨ ਲਈ ਕੀਮਤਾਂ ਵਧਾਉਣੀਆਂ ਪੈ ਰਹੀਆਂ ਹਨ, ਜਦਕਿ ਸਰਕਾਰੀ ਕੰਪਨੀਆਂ ਨੇ ਵੀ ਹਾਲ ਹੀ ਵਿੱਚ ਕੁਝ ਸ਼੍ਰੇਣੀਆਂ ਵਿੱਚ ਭਾਅ ਵਧਾਏ ਹਨ।

Share This Article
Leave a Comment

Leave a Reply