ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੇ ਬੈਂਕਿੰਗ ਸਿਸਟਮ ਵਿੱਚ ਵੱਡੇ ਪੱਧਰ ਹੋ ਰਹੀਆਂ ਧੋਖਾਧੜੀਆਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਰਾਂ ਮੁਤਾਬਕ ਮਨਸੂਈ ਬੌਧਿਕਤਾ (ਏ ਆਈ) ਦੀ ਮਦਦ ਨਾਲ ਅਪਰਾਧੀ ਹੁਣ ਸਿਆਣਪ ਵਰਤ ਕੇ ਨਕਲੀ ਦਸਤਾਵੇਜ਼ ਤਿਆਰ ਕਰ ਰਹੇ ਹਨ, ਜਿਨ੍ਹਾਂ ਨੂੰ ਪਛਾਣਨ ਵਿੱਚ ਬੈਂਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ।
ਸਭ ਤੋਂ ਵੱਡਾ ਮਾਮਲਾ ਮੁਲਕ ਦੇ ਕੋਮਨਵੈਂਲਥ ਨਾਲ ਜੁੜਿਆ ਹੈ ਜਿੱਥੇ ਲਗਪਗ 1 ਬਿਲੀਅਨ ਡਾਲਰ ਘਰ ਦੇ ਲੋਨ ਨਾਲ ਸਬੰਧਤ ਧੋਖਾਧੜੀ ਸਾਹਮਣੇ ਆਈ ਹੈ। ਜਾਂਚ ਵਿੱਚ ਪਾਇਆ ਗਿਆ ਹੈ ਕਿ ਨਕਲੀ ਤਨਖਾਹ ਪੱਤਰ ਅਤੇ ਪਹਿਚਾਣ ਦਸਤਾਵੇਜ਼ ਏ ਆਈ ਨਾਲ ਬਣਾਏ ਗਏ ਸਨ।ਇਸੇ ਤਰ੍ਹਾਂ ਨੈਸ਼ਨਲ ਆਸਟਰੇਲੀਆ ਬੈਂਕ ਨਾਲ ਜੁੜੇ ਗਿਰੋਹ ‘ਤੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫਰਜ਼ੀ ਲੋਨ ਹਾਸਲ ਕਰਨ ਦੇ ਦੋਸ਼ ਹਨ। ਅਪਰਾਧੀ ਸਮੂਹ ਨੇ ਹੋਰ ਬੈਂਕਾਂ ਨਾਲ ਵੀ 105 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ।ਆਸਟਰੇਲੀਆ ਦੇ ਵਿੱਤ ਮੰਤਰੀ ਜਿੰਮ ਚਾਲਮਰ ਨੇ ਕਿਹਾ ਕਿ ਏ ਆਈ ਨਾਲ ਵਿੱਤੀ ਅਪਰਾਧਾਂ ਵਿੱਚ ਤੇਜ਼ੀ ਆ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਜ਼ਰੂਰੀ ਹਨ।ਸਰਕਾਰ ਤੇ ਬੈਂਕ ਹੁਣ ਨਵੇਂ ਨਿਯਮ ਲਾਗੂ ਕਰਨ ਅਤੇ ਏ ਆਈ ਆਧਾਰਤ ਸੁਰੱਖਿਆ ਪ੍ਰਣਾਲੀਆਂ ਵਿੱਚ ਨਿਵੇਸ਼ ਵਧਾ ਰਹੇ ਹਨ ਤਾਂ ਜੋ ਇਸ ਵਧ ਰਹੇ ਖਤਰੇ ‘ਤੇ ਕਾਬੂ ਪਾਇਆ ਜਾ ਸਕੇ।

