ਆਪਣਾ ਪੰਜਾਬ ਮੀਡੀਆ : ਓਨਟਾਰੀਓ ਦੇ ਲੰਡਨ ਵਿੱਚ ਸਥਿਤ ਮੇਪਲ ਲੀਫ ਦੇ ਪੋਲਟਰੀ ਪ੍ਰੋਸੈਸਿੰਗ ਪਲਾਂਟ ਵਿੱਚ ਇੱਕ ਕਰਮਚਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਵੀਰਵਾਰ ਨੂੰ ਫੈਕਟਰੀ ਦੇ ਅੰਦਰ ਵਾਪਰੀ, ਜਿਸ ਦੇ ਸਹੀ ਕਾਰਨਾਂ ਬਾਰੇ ਹਾਲੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਇਸ ਮਾਮਲੇ ਦੀ ਜਾਂਚ ਲਈ ਲੰਡਨ ਸਰਵਿਸ, ਓਨਟਾਰਿਓ ਦੇ ਚੀਫ਼ ਕੌਰੋਨਰ ਦਾ ਦਫ਼ਤਰ ਅਤੇ ਮਿਨਿਸਟਰੀ ਆਫ਼ ਲੇਬਰ ਇਕੱਠੇ ਕੰਮ ਕਰ ਰਹੇ ਹਨ। ਘਟਨਾ ਤੋਂ ਬਾਅਦ ਫੈਕਟਰੀ ਦੇ ਬਾਹਰ ਝੰਡੇ ਅੱਧੇ ਝੁਕਾਏ ਗਏ ਹਨ। ਕੰਪਨੀ ਦੀ ਤਰਜ਼ਮਾਨ ਵਿਕਟੋਰੀਆ ਬੈਰੀ ਨੇ ਇਸਨੂੰ “ਦੁੱਖਦਾਈ ਘਟਨਾ” ਦੱਸਦੇ ਹੋਏ ਕਿਹਾ ਕਿ ਕੰਪਨੀ ਪੂਰੀ ਤਰ੍ਹਾਂ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ ਅਤੇ ਅੰਦਰੂਨੀ ਜਾਂਚ ਵੀ ਕੀਤੀ ਜਾ ਰਹੀ ਹੈ। ਨਾਲ ਹੀ ਮ੍ਰਿਤਕ ਦੇ ਪਰਿਵਾਰ ਅਤੇ ਕੰਪਨੀ ਦੇ ਕਰਮਚਾਰੀਆਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

