ਗਰਮੀਆਂ ਕਾਰਨ LPG ਦੀ ਮੰਗ ਘਟੀ; ਬੁਕਿੰਗ ਘਟ ਕੇ 46-50 ਲੱਖ ਤੱਕ ਪਹੁੰਚੀ

News Online
1 Min Read

ਆਪਣਾ ਪੰਜਾਬ ਮੀਡੀਆ : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ (ਮਾਰਕੀਟਿੰਗ ਅਤੇ ਤੇਲ ਰਿਫਾਇਨਰੀ) ਸੁਜਾਤਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਗਰਮੀਆਂ ਦੇ ਮੌਸਮ ਕਾਰਨ ਐਲ.ਪੀ.ਜੀ. (LPG) ਦੀ ਮੰਗ ਵਿੱਚ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਗੈਸ ਦੀਆਂ ਬੁਕਿੰਗਾਂ ਵਿੱਚ ਪਹਿਲਾਂ ਹੀ ਕਮੀ ਦੇਖੀ ਜਾ ਰਹੀ ਹੈ। ਪਹਿਲਾਂ ਜਿੱਥੇ ਬੁਕਿੰਗ ਦਾ ਅੰਕੜਾ 50 ਲੱਖ ਤੋਂ ਪਾਰ ਰਹਿੰਦਾ ਸੀ, ਹੁਣ ਉਹ ਘਟ ਕੇ 46 ਲੱਖ ਤੋਂ 50 ਲੱਖ ਵਿਚਕਾਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਹਰ ਸਾਲ ਗਰਮੀਆਂ ਵਿੱਚ ਦੇਖਣ ਨੂੰ ਮਿਲਦਾ ਹੈ।

ਮੰਗ ਵਿੱਚ ਕਮੀ ਦੇ ਬਾਵਜੂਦ, ਸਰਕਾਰ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਘਰੇਲੂ ਸਪਲਾਈ ਪੂਰੀ ਤਰ੍ਹਾਂ ਸਥਿਰ ਹੈ। ਉਨ੍ਹਾਂ ਕਿਹਾ ਕਿ ਡਿਸਟ੍ਰੀਬਿਊਟਰ ਪੱਧਰ ‘ਤੇ ਗੈਸ ਦੀ ਕਿੱਲਤ ਦੀ ਕੋਈ ਵੀ ਖ਼ਬਰ ਨਹੀਂ ਹੈ ਅਤੇ ਸਪਲਾਈ ਆਮ ਵਾਂਗ ਜਾਰੀ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਉਪਲਬਧਤਾ ਵੀ ਲੋੜ ਅਨੁਸਾਰ ਮੌਜੂਦ ਹੈ। ਘਰੇਲੂ ਐਲ.ਪੀ.ਜੀ. ਦਾ ਉਤਪਾਦਨ 46,000 ਤੋਂ 50,000 ਮੀਟ੍ਰਿਕ ਟਨ ਦੇ ਵਿਚਕਾਰ ਸਥਿਰ ਬਣਿਆ ਹੋਇਆ ਹੈ।

Share This Article
Leave a Comment

Leave a Reply