ਕੇਰਲਾ ਦੇ ਨਵੇਂ Chief Minister ਬਾਰੇ ਫ਼ੈਸਲਾ ਹਾਈਕਮਾਂਡ ’ਤੇ

News Online
1 Min Read

ਆਪਣਾ ਪੰਜਾਬ ਮੀਡੀਆ : ਕੇਰਲਾ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਹੁਣ Indian National Congress ਹਾਈਕਮਾਂਡ ’ਤੇ ਛੱਡ ਦਿੱਤਾ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਨਿਗਰਾਨ Mukul Wasnik ਅਤੇ Ajay Maken ਨੇ ਨਵੇਂ ਚੁਣੇ ਵਿਧਾਇਕਾਂ ਨਾਲ ਬੈਠਕਾਂ ਕੀਤੀਆਂ ਅਤੇ ਆਪਣੀ ਰਿਪੋਰਟ ਦਿੱਲੀ ਭੇਜਣ ਦੀ ਗੱਲ ਕਹੀ।
ਯੂਡੀਐਫ ਨੇ 140 ਮੈਂਬਰੀ ਅਸੈਂਬਲੀ ਵਿੱਚ 102 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਨੇ 63 ਸੀਟਾਂ ਆਪਣੇ ਨਾਮ ਕੀਤੀਆਂ। ਬੈਠਕ ਦੌਰਾਨ ਸੂਬਾ ਪ੍ਰਧਾਨ Sunny Joseph ਨੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਕਾਂਗਰਸ ਪ੍ਰਧਾਨ ’ਤੇ ਛੱਡਣ ਦਾ ਮਤਾ ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਨਾਲ ਮਨਜ਼ੂਰੀ ਮਿਲ ਗਈ।ਮੁੱਖ ਮੰਤਰੀ ਦੀ ਦੌੜ ਵਿੱਚ Ramesh Chennithala, V. D. Satheesan ਅਤੇ K. C. Venugopal ਦੇ ਨਾਮ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ।

Share This Article
Leave a Comment

Leave a Reply