ਆਪਣਾ ਪੰਜਾਬ ਮੀਡੀਆ : ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਸਤੀਫ਼ਾ ਦੇਣ ਦੇ ਦਬਾਅ ਵਿਚਕਾਰ ਅਹੁਦੇ ‘ਤੇ ਡਟੇ ਰਹਿਣ ਦਾ ਅਹਿਦ ਦੁਹਰਾਇਆ ਹੈ। ਸਥਾਨਕ ਚੋਣਾਂ ਵਿੱਚ ਲੇਬਰ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਮੰਤਰੀਆਂ ਨੂੰ ਕਿਹਾ ਕਿ ਉਹ ਨਤੀਜਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ, ਪਰ ਸੰਘਰਸ਼ ਜਾਰੀ ਰੱਖਣਗੇ।
ਸਟਾਰਮਰ ਨੇ ਕਿਹਾ, “ਦੇਸ਼ ਚਾਹੁੰਦਾ ਹੈ ਕਿ ਅਸੀਂ ਸ਼ਾਸਨ ਕਰੀਏ ਅਤੇ ਮੈਂ ਉਹੀ ਕਰ ਰਿਹਾ ਹਾਂ।” ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਆਗੂ ਨੂੰ ਹਟਾਉਣ ਲਈ ਇਕ ਪ੍ਰਕਿਰਿਆ ਹੁੰਦੀ ਹੈ, ਜੋ ਅਜੇ ਤੱਕ ਸ਼ੁਰੂ ਨਹੀਂ ਹੋਈ।ਇਸ ਦਰਮਿਆਨ ਹਾਊਸਿੰਗ ਅਤੇ ਸਥਾਨਕ ਸਰਕਾਰ ਮੰਤਰੀ ਮਿਆਤਾ ਫਾਨਬੁਲੇਹ ਦੇ ਅਸਤੀਫ਼ੇ ਨਾਲ ਸਰਕਾਰ ‘ਤੇ ਦਬਾਅ ਹੋਰ ਵਧ ਗਿਆ ਹੈ। ਫਾਨਬੁਲੇਹ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਨਹੀਂ ਉਤਰ ਸਕੀ।ਸਟਾਰਮਰ ਨੇ ਇਹ ਵੀ ਕਿਹਾ ਕਿ ਲੇਬਰ ਆਗੂ ਨੂੰ ਚੁਣੌਤੀ ਦੇਣ ਲਈ ਘੱਟੋ-ਘੱਟ 20 ਫੀਸਦੀ ਸੰਸਦ ਮੈਂਬਰਾਂ ਦਾ ਸਮਰਥਨ ਲੋੜੀਂਦਾ ਹੁੰਦਾ ਹੈ, ਜੋ ਇਸ ਵੇਲੇ ਮੌਜੂਦ ਨਹੀਂ।
ਕੀਰ ਸਟਾਰਮਰ ਨੇ ਅਸਤੀਫ਼ੇ ਦੀਆਂ ਅਟਕਲਾਂ ਰੱਦ ਕੀਤੀਆਂ
Leave a Comment

