ਲੰਡਨ ‘ਚ ਮੈਰਾਥਨ ਦੌੜਾਕ ਜਗਜੀਤ ਸਿੰਘ ਹਫਰਨਮੌਲਾ ਦਾ PM ਨਿਵਾਸ ‘ਚ ਸਨਮਾਨ

News Online
1 Min Read

ਆਪਣਾ ਪੰਜਾਬ ਮੀਡੀਆ : ਸਥਾਨਕ ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਮੈਰਾਥਨ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਹਫਰਨਮੌਲਾ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਵੱਲੋਂ ਵਿਸ਼ੇਸ਼ ਸੱਦੇ ‘ਤੇ ਪ੍ਰਧਾਨ ਮੰਤਰੀ ਨਿਵਾਸ ‘ਤੇ ਸਨਮਾਨਿਤ ਤੇ ਇਤਿਹਾਸਕ ਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੇ ਯੂਕੇ ਦੀ ਰਾਜਨੀਤਿਕ ਵਿਰਾਸਤ ਨੂੰ ਨੇੜੇ ਤੋਂ ਮਹਿਸੂਸ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਗਜੀਤ ਸਿੰਘ ਹਫਰਨਮੌਲਾ ਨੇ ਆਖਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਦੇ ਦਫ਼ਤਰ, ਕੈਬਿਨੇਟ ਰੂਮ ਅਤੇ ਪ੍ਰਸਿੱਧ ਕਾਲੇ ਦਰਵਾਜ਼ੇ ਵਾਲੇ ਇਲਾਕੇ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਬਾਹਰੋਂ ਸਧਾਰਣ ਦਿੱਖ ਵਾਲੀ ਇਹ ਇਮਾਰਤ ਅੰਦਰੋਂ ਇਤਿਹਾਸ ਅਤੇ ਅਹਿਮ ਫੈਸਲਿਆਂ ਦੀ ਗਵਾਹ ਹੈ, ਜਿਸ ਨੇ ਜਗਜੀਤ ਸਿੰਘ ‘ਤੇ ਡੂੰਘਾ ਪ੍ਰਭਾਵ ਛੱਡਿਆ।

Share This Article
Leave a Comment

Leave a Reply