8 skiers killed in ਆਸਟਰੀਆ :  ਆਸਟਰੀਆ ਵਿੱਚ ਬਰਫ਼ ਦੇ ਤੋਦੇ ਡਿੱਗੇ; 8 ਹੋਏ ਹਲਾਕ

News Online
1 Min Read

ਆਪਣਾ ਪੰਜਾਬ ਮੀਡੀਆ : ਆਸਟਰੀਆ ਵਿੱਚ ਤਿੰਨ ਥਾਵਾਂ ’ਤੇ ਬਰਫ਼ ਦੇ ਤੋਦੇ ਡਿੱਗਣ ਤੇ ਜ਼ਮੀਨ ਖਿਸਕਣ ਕਾਰਨ ਅੱਠ ਜਣੇ ਮਾਰੇ ਗਏ ਜੋ ਬਰਫ ਵਿਚ ਸਕੀਇੰਗ ਕਰ ਰਹੇ ਸਨ।

ਪੋਂਗੌ ਪਹਾੜੀ ਬਚਾਅ ਸੇਵਾ ਅਨੁਸਾਰ ਪੱਛਮੀ ਆਸਟਰੀਆ ਦੇ ਬੈਡ ਹੋਫਗੈਸਟੀਨ ਖੇਤਰ ਵਿੱਚ ਇੱਕ ਮਹਿਲਾ ਸਕੀਅਰ ਬਰਫ਼ ਵਾਲੀ ਜ਼ਮੀਨ ਖਿਸਕਣ ਕਾਰਨ ਹੇਠਾਂ ਦੱਬ ਗਈ। ਇਸ ਤੋਂ 90 ਮਿੰਟ ਬਾਅਦ ਸੈਲਾਨੀ ਕੇਂਦਰ ਸਾਲਜ਼ਬਰਗ ਦੇ ਦੱਖਣ ਵਿੱਚ ਤੇ ਨੇੜਲੀ ਗੈਸਟੀਨ ਵੈਲੀ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ ਸੱਤ ਜਣੇ ਬਰਫ ਹੇਠਾਂ ਦਬ ਗਏ ਜਿਨ੍ਹਾਂ ਵਿਚੋਂ ਚਾਰ ਜਣੇ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਮੱਧ ਆਸਟਰੀਆ ਦੇ ਪਸਟਰਵਾਲਡ ਸ਼ਹਿਰ ਵਿੱਚ ਬਰਫ ’ਤੇ ਸਕੀਇੰਗ ਕਰ ਰਹੇ ਤਿੰਨ ਜਣੇ ਮਾਰੇ ਗਏ ਜਦਕਿ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ। ਪੋਂਗੋ ਪਹਾੜੀ ਬਚਾਅ ਸੇਵਾ ਦੇ ਜ਼ਿਲ੍ਹਾ ਮੁਖੀ ਗੇਰਹਾਰਡ ਕ੍ਰੇਮਸਰ ਨੇ ਕਿਹਾ ਕਿ ਇਸ ਸਬੰਧੀ ਸਪਸ਼ਟ ਅਤੇ ਵਾਰ-ਵਾਰ ਚਿਤਾਵਨੀਆਂ ਵੀ ਦਿੱਤੀਆਂ ਗਈਆਂ ਸਨ ਕਿ ਮੌਸਮ ਖਰਾਬ ਹੋ ਰਿਹਾ ਹੈ।

Share This Article
Leave a Comment

Leave a Reply