ਅਮਰੀਕਾ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ‘ਵਿਨਾਸ਼ਕਾਰੀ ਸਿੱਟੇ’ ਨਿਕਲ ਸਕਦੇ ਹਨ: ਇਰਾਨ

News Online
1 Min Read

ਆਪਣਾ ਪੰਜਾਬ ਮੀਡੀਆ : ਇਰਾਨ ਨੇ ਅਮਰੀਕਾ ’ਤੇ ਹੋਰਮੁਜ਼ ਜਲਮਾਰਗ ਨੇੜੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਰਾਨ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤੀਨਿਧ ਅਮੀਰ-ਸਈਦ ਇਰਾਵਾਨੀ ਨੇ ਯੂ.ਐੱਨ. ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਸੁਰੱਖਿਆ ਕੌਂਸਲ ਨੂੰ ਪੱਤਰ ਲਿਖ ਕੇ ਕਿਹਾ ਕਿ ਜਾਸਕ ਬੰਦਰਗਾਹ ਅਤੇ ਹੋਰਮੁਜ਼ ਖੇਤਰ ਨੇੜੇ ਇਰਾਨੀ ਤੇਲ ਟੈਂਕਰਾਂ ਅਤੇ ਤੱਟੀ ਇਲਾਕਿਆਂ ’ਤੇ ਕਥਿਤ ਅਮਰੀਕੀ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਅਤੇ ਯੂ.ਐੱਨ. ਚਾਰਟਰ ਦੀ ਸਪੱਸ਼ਟ ਉਲੰਘਣਾ ਹਨ। ਇਰਾਨ ਨੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਘਟਨਾਵਾਂ ਦੇ ਨਤੀਜਿਆਂ ਲਈ ਅਮਰੀਕਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਅਤੇ ਵਾਸ਼ਿੰਗਟਨ ਨੂੰ ਹੋਰ ਤਣਾਅ ਤੋਂ ਬਚਣ ਦੀ ਅਪੀਲ ਕੀਤੀ।

Share This Article
Leave a Comment

Leave a Reply