ਰਿਆਧ :ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖਾੜੀ ਮੁਲਕਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਲਈ ਉਸ ਨਾਲ ਫੌਰੀ ‘ਸਮਝੌਤਾ ਕਰਨਾ’ ਚਾਹੁੰਦੇ ਹਨ ਪਰ ਕਿਸੇ ਵੀ ਸੰਭਾਵਿਤ ਸਮਝੌਤੇ ਦੇ ਹਿੱਸੇ ਵਜੋਂ ਤਹਿਰਾਨ ਨੂੰ ਪੂਰੇ ਖ਼ਿੱਤੇ ’ਚ ‘ਅਤਿਵਾਦੀ ਗੁੱਟਾਂ’ ਨੂੰ ਆਪਣੀ ਹਮਾਇਤ ਬੰਦ ਕਰਨੀ ਹੋਵੇਗੀ। ਖਾੜੀ ਸਹਿਯੋਗ ਪਰਿਸ਼ਦ ਦੇ ਆਗੂਆਂ ਦੀ ਮੀਟਿੰਗ ’ਚ ਟਰੰਪ ਨੇ ਇਰਾਨ ’ਤੇ ਗਾਜ਼ਾ ’ਚ ਹਮਾਸ, ਲਿਬਨਾਨ ’ਚ ਹਿਜ਼ਬੁੱਲ੍ਹਾ ਅਤੇ ਯਮਨ ’ਚ ਹੂਤੀ ਬਾਗ਼ੀਆਂ ਨੂੰ ਹਮਾਇਤ ਬੰਦ ਕਰਨ ਲਈ ਸਖ਼ਤ ਸ਼ਬਦਾਂ ’ਚ ਦਬਾਅ ਪਾਇਆ ਹੈ।