Iran ਦੀ ਤੇਲ ਅਤੇ ਗੈਸ ਤੋਂ ਰਿਕਾਰਡ ਕਮਾਈ; Strait of Hormuz ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲ ਰਿਹਾ ਹੈ ਵੱਡਾ ਟੈਕਸ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਅਤੇ ਇਜ਼ਰਾਈਲ ਨੇ ਭਾਵੇਂ ਹਮਲੇ ਕਰ ਕੇ ਇਰਾਨ ਦਾ ਵੱਡਾ ਨੁਕਸਾਨ ਕੀਤਾ ਹੈ ਪਰ ਇਰਾਨ ਨੇ ਇਸ ਦੌਰਾਨ ਭਾਰੀ ਆਰਥਿਕ ਲਾਹਾ ਵੀ ਲਿਆ ਹੈ।

ਹਾਲਾਂਕਿ ਅਮਰੀਕਾ ਨੇ ਇਰਾਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਦੁਨੀਆ ਭਰ ਵਿੱਚ ਤੇਲ ਦੇ ਸੰਕਟ ਅਤੇ ਕੀਮਤਾਂ ਵਧਣ ਦੇ ਡਰੋਂ ਉਨ੍ਹਾਂ ਨੇ ਇਰਾਨ ਦੇ ਤੇਲ ਟਰਮੀਨਲਾਂ (ਜਿੱਥੋਂ ਤੇਲ ਭੇਜਿਆ ਜਾਂਦਾ ਹੈ) ’ਤੇ ਸਿੱਧਾ ਹਮਲਾ ਨਹੀਂ ਕੀਤਾ। ਇਸ ਦਾ ਫਾਇਦਾ ਉਠਾਉਂਦੇ ਹੋਏ ਇਰਾਨ ਨੇ ਆਪਣੇ ਤੇਲ ਦੇ ਅੱਡੇ ਚਾਲੂ ਰੱਖੇ ਹਨ ਅਤੇ ਚੋਰੀ-ਛਿਪੇ ਚੱਲਣ ਵਾਲੇ ਜਹਾਜ਼ਾਂ ਰਾਹੀਂ ਚੀਨ ਨੂੰ ਲਗਾਤਾਰ ਤੇਲ ਦੀ ਸਪਲਾਈ ਜਾਰੀ ਰੱਖੀ ਹੋਈ ਹੈ।

ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੱਧ ਪੂਰਬ ਵਿਚ ਅਮਨ-ਸ਼ਾਂਤੀ ਕਾਇਮ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਜੇਕਰ ਟਰੰਪ ਸਖ਼ਤ ਕਦਮ ਨਾ ਚੁੱਕਦੇ ਤਾਂ ਅਗਲੇ ਇੱਕ-ਦੋ ਸਾਲਾਂ ਵਿਚ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਅਸੰਭਵ ਹੋ ਜਾਣਾ ਸੀ। ਬੇਸੈਂਟ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸੁਰੱਖਿਆ ਤੋਂ ਬਿਨਾਂ ਖੁਸ਼ਹਾਲੀ ਸੰਭਵ ਨਹੀਂ ਹੈ ਅਤੇ ਪਹਿਲਾਂ ਜੋ ਸੁਰੱਖਿਆ ਮਹਿਸੂਸ ਹੋ ਰਹੀ ਸੀ ਉਹ ਸਿਰਫ ਇੱਕ ਭਰਮ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਦੇ ਫੈਸਲਿਆਂ ਕਾਰਨ ਹੁਣ ਪੂਰੀ ਦੁਨੀਆ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਅਤੇ ਇਸ ਮੁਹਿੰਮ ਵਿਚ ਫਰਾਂਸ, ਜਰਮਨੀ ਅਤੇ ਇਟਲੀ ਵਰਗੇ ਮਿੱਤਰ ਦੇਸ਼ ਵੀ ਅਮਰੀਕਾ ਦਾ ਸਾਥ ਦੇਣ ਲਈ ਅੱਗੇ ਆ ਰਹੇ ਹਨ।

ਦੂਜੇ ਪਾਸੇ ਤਹਿਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਟਰੰਪ ਨੇ ਇਰਾਨ ਨੂੰ 48 ਘੰਟਿਆਂ ਦੇ ਅੰਦਰ ‘ਸਟਰੇਟ ਆਫ ਹੋਰਮੁਜ਼’ (ਸਮੁੰਦਰੀ ਰਸਤਾ) ਪੂਰੀ ਤਰ੍ਹਾਂ ਖੋਲ੍ਹਣ ਦਾ ਅਲਟੀਮੇਟਮ ਦਿੱਤਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਇਰਾਨ ਦੇ ਬਿਜਲੀ ਘਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ, ਜਿਸ ਦੇ ਜਵਾਬ ਵਿਚ ਇਰਾਨ ਨੇ ਵੀ ਖੇਤਰੀ ਢਾਂਚੇ ‘ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਇਸੇ ਦੌਰਾਨ ਇਜ਼ਰਾਈਲੀ ਫੌਜਾਂ ਨੇ ਲਿਬਨਾਨ ਨੂੰ ਜੋੜਨ ਵਾਲੇ ਅਹਿਮ ‘ਕਾਸਮੀਆ ਪੁਲ’ ‘ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਹੈ, ਜਿਸ ਨੂੰ ਜ਼ਮੀਨੀ ਹਮਲੇ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

Share This Article
Leave a Comment

Leave a Reply