ਆਪਣਾ ਪੰਜਾਬ ਮੀਡੀਆ : ਇਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਅਤੇ ਖਾੜੀ ਦੇ ਕਈ ਮੁਲਕਾਂ ’ਤੇ ਮਿਸ਼ਾਈਲ ਅਤੇ ਡਰੋਨ ਹਮਲੇ ਕਰਦੇ ਹੋਏ ਤਣਾਅ ਹੋਰ ਵਧਾ ਦਿੱਤਾ। ਇਰਾਨ ਨੇ ਹਰਮੁਜ਼ ਜਲ ਮਾਰਗ ਵਿਚੋਂ ਲੰਘਦੇ ਤੇਲ ਟੈਂਕਰਾਂ ਨੂੰ ਵੀ ਰੋਕ ਦਿੱਤਾ, ਜਿਸ ਕਾਰਨ ਆਲਮੀ ਬਾਜ਼ਾਰਾਂ ’ਤੇ ਦਬਾਅ ਬਣ ਗਿਆ ਹੈ। ਦੁਬਈ ਅਤੇ ਬਹਿਰੀਨ ਵਿੱਚ ਮਿਸ਼ਾਈਲ ਹਮਲਿਆਂ ਤੋਂ ਪਹਿਲਾਂ ਸਾਇਰਨ ਵੱਜੇ, ਜਦਕਿ ਬਹਿਰੀਨ ਵਿੱਚ ਇੱਕ ਹਮਲੇ ’ਚ 29 ਸਾਲਾ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋਏ। ਸਾਊਦੀ ਅਰਬ ਅਤੇ ਕੁਵੈਤ ਨੇ ਵੀ ਡਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਜ਼ਰਾਈਲ ਵੱਲੋਂ ਲਿਬਨਾਨ ਵਿੱਚ ਹਿਜ਼ਬੁੱਲਾ ’ਤੇ ਕੀਤੇ ਹਵਾਈ ਹਮਲੇ ’ਚ ਪੰਜ ਮਿਲੀਸ਼ੀਆ ਮਾਰੇ ਗਏ। ਇਸ ਦੌਰਾਨ ਇਰਾਨੀ ਅਧਿਕਾਰੀ ਅਲੀ ਲਾਰੀਜਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੜੀ ਚੇਤਾਵਨੀ ਦਿੱਤੀ ਹੈ।

