ਅਮਰੀਕਾ ’ਚ ਪੰਜਾਬੀਆਂ ’ਤੇ ਵੱਡੀ ਮਾਰ: 1,790 ਵਿਦੇਸ਼ੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਇੰਡੀਆਨਾ ਸੂਬੇ ਦੇ ਬਿਊਰੋ ਆਫ਼ ਮੋਟਰ ਵਹੀਕਲਜ਼ (BMV) ਨੇ 1,790 ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਰੱਦ ਕਰ ਦਿੱਤੇ ਹਨ, ਜਿਸ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਟਰੱਕ ਡਰਾਈਵਰ ਪ੍ਰਭਾਵਿਤ ਹੋਏ ਹਨ। 1 ਅਪਰੈਲ ਤੋਂ ਲਾਗੂ ਹੋਏ ਨਵੇਂ ਕਾਨੂੰਨ ‘ਹਾਊਸ ਐਨਰੋਲਡ ਐਕਟ 1200’ ਦੇ ਤਹਿਤ ਹੁਣ ਸਿਰਫ਼ ਤਿੰਨ ਖਾਸ ਵੀਜ਼ਾ ਸ਼੍ਰੇਣੀਆਂ (H-2A, H-2B ਅਤੇ E-2) ਵਾਲੇ ਵਿਦੇਸ਼ੀ ਨਾਗਰਿਕ ਹੀ ਇਹ ਲਾਇਸੈਂਸ ਰੱਖ ਸਕਣਗੇ।

ਇਸ ਫੈਸਲੇ ਨੇ ਉਨ੍ਹਾਂ ਹਜ਼ਾਰਾਂ ਡਰਾਈਵਰਾਂ ਲਈ ਰੁਜ਼ਗਾਰ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ ਜੋ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਲੌਂਗ-ਹਾਊਲ ਟਰੱਕ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ। ਬਿਊਰੋ ਮੁਤਾਬਕ ਲਗਭਗ ਸਾਰੇ ਗੈਰ-ਨਿਵਾਸੀ CDL ਧਾਰਕਾਂ ਨੇ ਆਪਣੀਆਂ ਵਪਾਰਕ ਗੱਡੀਆਂ ਚਲਾਉਣ ਦੇ ਅਧਿਕਾਰ ਗੁਆ ਦਿੱਤੇ ਹਨ।ਸੂਬਾ ਸਰਕਾਰ ਅਤੇ ਕਾਨੂੰਨ ਘੜਨ ਵਾਲਿਆਂ ਨੇ ਇਹ ਸਖ਼ਤ ਕਦਮ ਕਈ ਘਾਤਕ ਸੜਕ ਹਾਦਸਿਆਂ ਤੋਂ ਬਾਅਦ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਇੱਕ ਹਾਦਸਾ ਭਾਰਤੀ ਮੂਲ ਦੇ ਸੁਖਦੀਪ ਸਿੰਘ ਨਾਲ ਜੁੜਿਆ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਵਪਾਰਕ ਟਰੱਕ ਕਿਸੇ ‘ਮਿਜ਼ਾਈਲ’ ਤੋਂ ਘੱਟ ਨਹੀਂ ਹੁੰਦੇ, ਇਸ ਲਈ ਡਰਾਈਵਰਾਂ ਦੇ ਰਿਕਾਰਡ, ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਅਤੇ ਸਿਖਲਾਈ ਦੇ ਮਿਆਰਾਂ ਦੀ ਸਖ਼ਤ ਜਾਂਚ ਜ਼ਰੂਰੀ ਹੈ। ਇਸ ਫੈਸਲੇ ਦੇ ਨਾਲ ਹੀ ਇੰਡੀਆਨਾ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਦੋਂ ਕਿ ਕੈਲੀਫੋਰਨੀਆ ਵਿੱਚ ਵੀ ਪਹਿਲਾਂ ਅਜਿਹੀ ਕਾਰਵਾਈ ਦੇਖੀ ਗਈ ਸੀ। ‘ਯੂਨਾਈਟਿਡ ਸਿੱਖਸ’ ਵਰਗੀਆਂ ਸੰਸਥਾਵਾਂ ਹੁਣ ਪ੍ਰਭਾਵਿਤ ਡਰਾਈਵਰਾਂ ਦੀ ਮਦਦ ਅਤੇ ਕਾਨੂੰਨੀ ਅਪੀਲਾਂ ਲਈ ਅੱਗੇ ਆ ਰਹੀਆਂ ਹਨ

Share This Article
Leave a Comment

Leave a Reply