ਭਾਰਤ ਨਾਲ ਸਬੰਧਾਂ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ: China

News Online
1 Min Read

ਆਪਣਾ ਪੰਜਾਬ ਮੀਡੀਆ : ਚੀਨ ਨੇ ਅੱਜ ਕਿਹਾ ਕਿ ਭਾਰਤ ਨਾਲ ਸਬੰਧ ਸੁਧਾਰਨ ਦੀ ਉਸ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਦੇ ਨਾਲ ਹੀ ਉਸ ਨੇ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਲਈ ਨਵੇਂ ਨਾਂ ਜਾਰੀ ਕਰਨ ਦੇ ਆਪਣੇ ਕਦਮ ਨੂੰ ਸਹੀ ਵੀ ਠਹਿਰਾਇਆ ਹੈ। ਭਾਰਤ ਨੇ ਲੰਘੇ ਐਤਵਾਰ ਭਾਰਤੀ ਖੇਤਰ ਨੂੰ ਕਾਲਪਨਿਕ ਨਾਂ ਦੇਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ।

ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਬੇਬੁਨਿਆਦ ਬਿਰਤਾਂਤ ਸਿਰਜਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਅਟੱਲ ਹਕੀਕਤ ਨੂੰ ਨਹੀਂ ਬਦਲ ਸਕਦੀਆਂ ਅਤੇ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲੀਹੋਂ ਲਾਹ ਸਕਦੀਆਂ ਹਨ। ਭਾਰਤ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗਾਓ ਜਿਆਕੁਨ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਜ਼ਾਂਗਨਾਨ ਚੀਨ ਦਾ ਖੇਤਰ ਹੈ ਅਤੇ ਚੀਨ ਨੇ ਕਦੇ ਵੀ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ। ਜ਼ਾਂਗਨਾਨ ਅਰੁਣਾਚਲ ਪ੍ਰਦੇਸ਼ ਲਈ ਚੀਨੀ ਨਾਂ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ।ਗਾਓ ਨੇ ਅਰੁਣਾਚਲ ਪ੍ਰਦੇਸ਼ ਲਈ ਨਾਵਾਂ ਦੇ ਛੇ ਬੈਚ ਪ੍ਰਕਾਸ਼ਿਤ ਕਰਨ ਦੇ ਪੇਈਚਿੰਗ ਦੇ ਕਦਮ ਦਾ ਬਚਾਅ ਕੀਤਾ ਹੈ।

Share This Article
Leave a Comment

Leave a Reply