ਆਪਣਾ ਪੰਜਾਬ ਮੀਡੀਆ : ਚੋਣ ਕਮਿਸ਼ਨ ਨੇ ਅਸਾਮ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ ਵਿੱਚ ਚੋਣਾਂ ਇੱਕ ਪੜਾਅ ਵਿੱਚ ਨੌਂ ਅਪਰੈਲ ਨੂੰ ਹੋਣਗੀਆਂ ਅਤੇ ਗਿਣਤੀ ਚਾਰ ਮਈ ਨੂੰ ਹੋਵੇਗੀ। ਕੇਰਲ ਵਿੱਚ ਨੌਂ ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ ਚਾਰ ਮਈ ਨੂੰ ਹੋਵੇਗੀ। ਪੁਡੂਚੇਰੀ ਵਿੱਚ ਵੀ ਨੌਂ ਅਪਰੈਲ ਨੂੰ ਵੋਟਿੰਗ ਹੋਵੇਗੀ।
ਤਾਮਿਲਨਾਡੂ ਵਿੱਚ 23 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ ਚਾਰ ਮਈ ਨੂੰ ਆਉਣਗੇ। ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ 23 ਅਤੇ 29 ਅਪਰੈਲ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ ਚਾਰ ਮਈ ਨੂੰ ਐਲਾਨੇ ਜਾਣਗੇ। ਇਸ ਦੇ ਨਾਲ ਹੀ ਗੋਆ, ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਅੱਠ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।
ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੇ ਕਿਹਾ, “ਸ਼ੁੱਧ ਵੋਟਰ ਸੂਚੀਆਂ ਸਾਡੇ ਲੋਕਤੰਤਰ ਦੀ ਨੀਂਹ ਹਨ; ਕੋਈ ਵੀ ਯੋਗ ਵੋਟਰ ਰਹਿਣਾ ਨਹੀਂ ਚਾਹੀਦਾ ਅਤੇ ਕੋਈ ਅਯੋਗ ਵੋਟਰ ਸ਼ਾਮਲ ਨਹੀਂ ਹੋਣਾ ਚਾਹੀਦਾ। ਪੰਜ ਰਾਜਾਂ ਦੇ 824 ਹਲਕਿਆਂ ਵਿੱਚ ਕੁੱਲ 17.4 ਕਰੋੜ ਵੋਟਰ ਵੋਟ ਪਾਉਣ ਦੇ ਯੋਗ ਹਨ।”

