ਕੇਂਦਰੀ ਬਜਟ ’ਚ ਨੀਤੀ ਤੇ ਦੂਰਦਰਸ਼ਤਾ ਦੀ ਘਾਟ: ਮਲਿਕਾਰਜੁਨ ਖੜਗੇ

News Online
1 Min Read

ਆਪਣਾ ਪੰਜਾਬ ਮੀਡੀਆ : ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਬਜਟ 2026 ਨੂੰ ਲੈ ਕੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਨਾ ਤਾਂ ਸਪਸ਼ਟ ਨੀਤੀ ਹੈ, ਨਾ ਦੂਰਦਰਸ਼ਤਾ ਅਤੇ ਨਾ ਹੀ ਰਾਜਨੀਤਿਕ ਇੱਛਾਸ਼ਕਤੀ। ਖੜਗੇ ਮੁਤਾਬਕ ਇਹ ਬਜਟ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਦਿੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨ ਅਜੇ ਵੀ ਆਮਦਨ ਸੁਰੱਖਿਆ ਦੀ ਉਡੀਕ ਕਰ ਰਹੇ ਹਨ ਅਤੇ ਐਸਸੀ, ਐਸਟੀ, ਓਬੀਸੀ, ਘੱਟ ਗਿਣਤੀ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਬਜਟ ਵਿੱਚ ਕੋਈ ਵੱਡੀ ਰਾਹਤ ਨਹੀਂ ਹੈ। ਵਧ ਰਹੀ ਅਸਮਾਨਤਾ ਅਤੇ ਸੰਘਵਾਦ ਦੀ ਅਣਦੇਖੀ ਨੂੰ ਵੀ ਉਨ੍ਹਾਂ ਨੇ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ।

Share This Article
Leave a Comment

Leave a Reply