ਇੰਸਟਾਗ੍ਰਾਮ ਘੰਟਿਆਂ ਲਈ ਠੱਪ, ਬਾਅਦ ਵਿੱਚ ਸੇਵਾ ਬਹਾਲ

News Online
1 Min Read

ਆਪਣਾ ਪੰਜਾਬ ਮੀਡੀਆ : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅੱਜ ਸਵੇਰੇ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਲਈ ਕੁਝ ਸਮੇਂ ਲਈ ਠੱਪ ਹੋ ਗਿਆ। ਡਾਊਨਡਿਟੈਕਟਰ ਮੁਤਾਬਕ ਸਵੇਰੇ ਕਰੀਬ 8:47 ਵਜੇ ਸ਼ਿਕਾਇਤਾਂ ਵਿੱਚ ਅਚਾਨਕ ਵਾਧਾ ਹੋਇਆ। ਯੂਜ਼ਰਸ ਨੂੰ ਡਾਇਰੈਕਟ ਮੈਸੇਜ ਭੇਜਣ, ਫੀਡ ਅਤੇ ਸਟੋਰੀਜ਼ ਰਿਫ੍ਰੈਸ਼ ਕਰਨ ਵਿੱਚ ਸਮੱਸਿਆ ਆਈ ਅਤੇ ਐਪ ਕਈ ਵਾਰ ਕ੍ਰੈਸ਼ ਹੋਈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ #InstagramDown ਟ੍ਰੈਂਡ ਕਰਨ ਲੱਗਾ। ਬਾਅਦ ਵਿੱਚ ਮੇਟਾ ਨੇ ਤਕਨੀਕੀ ਨੁਕਸ ਦੂਰ ਕਰਕੇ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਅਤੇ ਯੂਜ਼ਰਸ ਤੋਂ ਅਸੁਵਿਧਾ ਲਈ ਖੇਦ ਜਤਾਇਆ।

Share This Article
Leave a Comment

Leave a Reply