US-Iran-Israel War: Strait of Hormuz ਖੋਲ੍ਹਣ ਲਈ France ਦੇ ਫੌਜ ਮੁਖੀ ਵੱਲੋਂ 35 ਦੇਸ਼ਾਂ ਨਾਲ ਵੀਡੀਓ ਕਾਨਫਰੰਸ

News Online
2 Min Read

ਆਪਣਾ ਪੰਜਾਬ ਮੀਡੀਆ : ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੁਖੀ ਨੇ ਅੱਜ 35 ਦੇਸ਼ਾਂ ਨਾਲ ਇੱਕ ਅਹਿਮ ਵੀਡੀਓ ਕਾਨਫਰੰਸ ਕੀਤੀ। ਇਸ ਗੱਲਬਾਤ ਦਾ ਮੁੱਖ ਮਕਸਦ ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਦੇ ਤਰੀਕਿਆਂ ‘ਤੇ ਚਰਚਾ ਕਰਨਾ ਸੀ, ਜੋ ਕਿ ਵਿਸ਼ਵ ਵਪਾਰ ਲਈ ਬਹੁਤ ਮਹੱਤਵਪੂਰਨ ਰਸਤਾ ਹੈ। ਫਰਾਂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਪਹਿਲ ਕਿਸੇ ਫੌਜੀ ਹਮਲੇ ਲਈ ਨਹੀਂ, ਸਗੋਂ ਪੂਰੀ ਤਰ੍ਹਾਂ ਰੱਖਿਆਤਮਕ ਹੈ।

ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜਿਵੇਂ ਹੀ ਮੌਜੂਦਾ ਜੰਗ ਅਤੇ ਦੁਸ਼ਮਣੀ ਖ਼ਤਮ ਹੋਵੇ, ਤਾਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਦੇਰੀ ਦੇ ਦੁਬਾਰਾ ਸ਼ੁਰੂ ਕੀਤਾ ਜਾ ਸਕੇ।  ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਅਤੇ ਇਰਾਨ ਵਿਚਾਲੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਵਾ ਰਿਹਾ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਹੀ ਇੱਕੋ-ਇੱਕ ਰਸਤਾ ਹੈ।

ਇਸ ਕੋਸ਼ਿਸ਼ ਵਿੱਚ ਤੁਰਕੀ ਅਤੇ ਮਿਸਰ ਵਰਗੇ ਦੇਸ਼ ਵੀ ਪਾਕਿਸਤਾਨ ਦਾ ਸਾਥ ਦੇ ਰਹੇ ਹਨ। ਅਮਰੀਕਾ ਨੇ ਇਰਾਨ ਦੇ ਸਾਹਮਣੇ ਇੱਕ 15 ਨੁਕਾਤੀ ਪ੍ਰਸਤਾਵ ਰੱਖਿਆ ਹੈ ਜਿਸ ਵਿੱਚ ਤਹਿਰਾਨ ਦੀਆਂ ਪ੍ਰਮਾਣੂ ਅਤੇ ਖੇਤਰੀ ਨੀਤੀਆਂ ‘ਤੇ ਸਖ਼ਤ ਸ਼ਰਤਾਂ ਲਗਾਈਆਂ ਗਈਆਂ ਹਨ। ਜੇਕਰ ਇਰਾਨ ਇਨ੍ਹਾਂ ਸ਼ਰਤਾਂ ਨੂੰ ਮੰਨਦਾ ਹੈ, ਤਾਂ ਬਦਲੇ ਵਿੱਚ ਉਸ ਉੱਤੇ ਲੱਗੀਆਂ ਵੱਡੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਨਸ਼ਟ ਕਰਨ ਦੌਰਾਨ, ਉਸ ਦੇ ਟੁਕੜੇ (ਸ਼ੈੱਲ) ਲੱਗਣ ਕਰਕੇ ਦੋ ਲੋਕ ਮਾਰੇ ਗਏ ਹਨ ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਉੱਥੇ ਹੀ ਦੂਜੇ ਪਾਸੇ ਤੜਕਸਾਰ ਖਾੜੀ ਦੇ ਵੱਖ-ਵੱਖ ਦੇਸ਼ਾਂ ਵਿੱਚ ਮਿਜ਼ਾਈਲ ਅਲਰਟ ਦੇ ਸਾਈਰਨ ਵੱਜੇ ਹਨ।

Share This Article
Leave a Comment

Leave a Reply