ਹਿਮਾਚਲ ’ਚ ਸਰਕਾਰੀ ਨੌਕਰੀ ਲਈ ਡਰੱਗ ਟੈਸਟ ਲਾਜ਼ਮੀ

News Online
1 Min Read

ਆਪਣਾ ਪੰਜਾਬ ਮੀਡੀਆ : ਹਿਮਾਚਲ ਪ੍ਰਦੇਸ਼ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਵੱਡਾ ਫੈਸਲਾ ਲੈਂਦਿਆਂ ਸਰਕਾਰੀ ਨੌਕਰੀ ਲਈ ਡਰੱਗ ਟੈਸਟ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ Sukhvinder Singh Sukhu ਨੇ ਕਿਹਾ ਕਿ ਹੁਣ ਹਰ ਸਰਕਾਰੀ ਭਰਤੀ ਅਤੇ ਪ੍ਰੋਫੈਸ਼ਨਲ ਕਾਲਜਾਂ ਵਿੱਚ ਦਾਖਲੇ ਤੋਂ ਪਹਿਲਾਂ ਡਰੱਗ ਟੈਸਟ ਕਰਵਾਇਆ ਜਾਵੇਗਾ।

ਸਰਕਾਰ 1 ਜੂਨ ਤੋਂ 20 ਅਗਸਤ ਤੱਕ ਸਕੂਲਾਂ ਅਤੇ ਕਾਲਜਾਂ ਵਿੱਚ “ਐਂਟੀ-ਚਿੱਟਾ” ਜਾਗਰੂਕਤਾ ਮੁਹਿੰਮ ਵੀ ਚਲਾਏਗੀ। ਹੁਣ ਤੱਕ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ 123 ਸਰਕਾਰੀ ਅਤੇ 31 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 20 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।

ਮੁੱਖ ਮੰਤਰੀ ਮੁਤਾਬਕ 2023 ਤੋਂ ਹੁਣ ਤੱਕ ਐੱਨਡੀਪੀਐੱਸ ਐਕਟ ਤਹਿਤ 6,811 ਕੇਸ ਦਰਜ ਹੋਏ ਹਨ ਅਤੇ 10 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ।

Share This Article
Leave a Comment

Leave a Reply