ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 6 ਅਗਸਤ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ

News Online
2 Min Read

ਪਹਿਲਾਂ ਮੁਲਤਵੀ ਹੋ ਚੁੱਕੀ ਹੈ ਮੀਟਿੰਗ

ਇਸ ਤੋਂ ਪਹਿਲਾਂ, 1 ਅਗਸਤ ਨੂੰ ਹੋਣ ਵਾਲੀ ਇਹ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨੇੜਲੇ ਰਿਸ਼ਤੇਦਾਰ ਦੇ ਦੇਹਾਂਤ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਦੁਬਾਰਾ 6 ਅਗਸਤ ਨੂੰ ਸਵੇਰੇ 9 ਵਜੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ, ਜਿਸ ਵਿੱਚ ਹਰਜੋਤ ਸਿੰਘ ਬੈਂਸ ਨੂੰ ਪੇਸ਼ ਹੋਣ ਲਈ ਈ-ਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੀ ਇਸ ਮਾਮਲੇ ਵਿੱਚ ਤਲਬ ਹਨ, ਪਰ ਵਿਦੇਸ਼ ਹੋਣ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਬੁਲਾਇਆ ਜਾਵੇਗਾ।


ਗਾਇਕ ਬੀਰ ਸਿੰਘ ਪਹਿਲਾਂ ਹੀ ਮੰਗ ਚੁੱਕਾ ਹੈ ਮਾਫੀ

ਇਸ ਸਮਾਗਮ ਵਿੱਚ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਬੀਰ ਸਿੰਘ ਇਸ ਮਾਮਲੇ ਵਿੱਚ ਪਹਿਲਾਂ ਹੀ ਲਿਖਤੀ ਪੱਤਰ ਦੇ ਕੇ ਖਿਮਾ ਯਾਚਨਾ (ਮਾਫੀ) ਕਰ ਚੁੱਕੇ ਹਨ। ਸਿੱਖ ਸੰਸਥਾਵਾਂ ਨੇ ਸ਼ਹੀਦੀ ਸ਼ਤਾਬਦੀ ਦੇ ਸੋਗਮਈ ਸਮਾਗਮ ਵਿੱਚ ਗੀਤ ਗਾਉਣ ਅਤੇ ਭੰਗੜੇ ਪਾਉਣ ਨੂੰ ਮਰਿਆਦਾ ਦੀ ਉਲੰਘਣਾ ਮੰਨਿਆ ਸੀ। ਗਾਇਕ ਵੱਲੋਂ ਭੇਜੇ ਗਏ ਮਾਫੀ ਪੱਤਰ ‘ਤੇ ਵੀ ਇਸ ਇਕੱਤਰਤਾ ਵਿੱਚ ਵਿਚਾਰ ਹੋਣ ਦੀ ਸੰਭਾਵਨਾ ਹੈ।


Share This Article
Leave a Comment

Leave a Reply