ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਸਾਬਕਾ ਵਾਤਾਵਰਣ ਅਤੇ ਕਲਾਈਮੇਟ ਚੇਂਜ ਮੰਤਰੀ ਸਟੀਵਨ ਗਿਲਬੋ ਲਿਬਰਲ ਪਾਰਟੀ ਕਾਕਸ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਸਰਕਾਰੀ ਸਰੋਤਾਂ ਮੁਤਾਬਕ ਉਹ ਆਜ਼ਾਦ ਸੰਸਦ ਮੈਂਬਰ ਵਜੋਂ ਬੈਠ ਸਕਦੇ ਹਨ। ਇਸ ਫੈਸਲੇ ਦੇ ਪਿੱਛੇ ਮੁੱਖ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਟਰੂਡੋ ਦੌਰ ਦੀਆਂ ਕਲਾਈਮੇਟ ਨੀਤੀਆਂ ਵਿੱਚ ਕੀਤੀਆਂ ਤਬਦੀਲੀਆਂ ਅਤੇ ਡੈਨੀਅਲ ਸਮਿੱਥ ਨਾਲ ਨਵੇਂ ਤੇਲ ਪਾਈਪਲਾਈਨ ਸਮਝੌਤੇ ਨੂੰ ਮੰਨਿਆ ਜਾ ਰਿਹਾ ਹੈ।
ਸਰੋਤਾਂ ਅਨੁਸਾਰ ਗਿਲਬੋ ਇਸ ਗੱਲ ਤੋਂ ਨਾਰਾਜ਼ ਹਨ ਕਿ ਸਰਕਾਰ ਨੇ ਮਿਥੇਨ ਅਤੇ ਸਾਫ਼ ਬਿਜਲੀ ਨਾਲ ਸਬੰਧਤ ਨਿਯਮਾਂ ਨੂੰ ਢਿੱਲਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੈਨੇਡਾ ਲਈ 2030 ਅਤੇ 2050 ਦੇ ਕਲਾਈਮੇਟ ਟੀਚੇ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ। ਦੂਜੇ ਪਾਸੇ, ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਇਸ ਵੇਲੇ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੈਨੇਡਾ ਨੂੰ ਆਪਣੀ “ਐਨਰਜੀ ਸੁਰੱਖਿਆ” ਮਜ਼ਬੂਤ ਕਰਨ ਦੀ ਲੋੜ ਹੈ। ਜੇ ਗਿਲਬੋ ਲਿਬਰਲ ਕਾਕਸ ਛੱਡਦੇ ਹਨ ਤਾਂ ਲਿਬਰਲ ਪਾਰਟੀ ਲਈ ਵੱਡਾ ਰਾਜਨੀਤਿਕ ਝਟਕਾ ਹੋ ਸਕਦਾ ਹੈ, ਕਿਉਂਕਿ ਉਹ ਪਾਰਟੀ ਦੇ ਸਭ ਤੋਂ ਮਜ਼ਬੂਤ ਕਲਾਈਮੇਟ ਆਵਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

