ਵਰਕ ਪਰਮਿਟ ਨਿਯਮਾਂ ‘ਚ ਕੀਤਾ ਬਦਲਾਅ
ਇਸ ਨਿਯਮ ਨਾਲ ਵਿਦੇਸ਼ੀ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਓਟਾਵਾ : ਆਪਣਾ ਪੰਜਾਬ ਮੀਡੀਆ : ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਭਾਰਤੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੈਨੇਡਾ ਵੱਲੋਂ ਵਰਕ ਪਰਮਿਟ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ।ਇਸ ਨਾਲ ਇਥੇ ਕੰਮ ਕਰਨ ਵਾਲੇ ਵਿਦੇਸ਼ੀ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਇਸ ਦਾ ਸਿੱਧਾ ਫਾਇਦਾ ਭਾਰਤੀਆਂ ਨੂੰ ਮਿਲੇਗਾ।ਇਸ ਦੀ ਵਜ੍ਹਾ ਕੈਨੇਡਾ ਵਿਚ ਕੰਮ ਕਰਨ ਵਾਲਿਆਂ ਵਿਚ ਭਾਰਤੀਆਂ ਦੀ ਵੱਡੀ ਗਿਣਤੀ ਹੋਣਾ ਹੈ।ਕੈਨੇਡਾ ਦੀ ਕਰੀਬ 4 ਕਰੋੜ ਦੀ ਆਬਾਦੀ ਵਿੱਚ 14 ਲੱਖ ਲੋਕ ਭਾਰਤੀ ਮੂਲ ਦੇ ਹਨ। ਭਾਰਤੀ ਵੱਡੀ ਗਿਣਤੀ ਵਿਚ ਪੜ੍ਹਨ ਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ।ਅਜਿਹੇ ਵਿਚ ਵਰਕ ਪਰਮਿਟ ਵਿਚ ਛੋਟ ਦਾ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਰਿਪੋਰਟ ਮੁਤਾਬਕ ਵਰਕ ਪਰਮਿਟ ਨਿਯਮਾਂ ਵਿਚ ਬਦਲਾਅ ਕੈਨੇਡਾ ਸਰਕਾਰ ਦੀ ਅਸਥਾਈ ਸਰਵਜਨਕ ਨੀਤੀ ਹੈ ਜੋ ਕੈਨੇਡਾ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਗਾਰ ਬਦਲਣ ‘ਤੇ ਕੁਝ ਜ਼ਰੂਰਤਾਂ ਤੋਂ ਛੋਟ ਦਿੰਦੀ ਹੈ।