Europe heatwave: ਲੂ ਦੀ ਮਾਰ ਹੇਠ ਆਇਆ ਯੂਰੋਪ, 8 ਮੌਤਾਂ

News Online
1 Min Read

ਆਪਣਾ ਪੰਜਾਬ ਮੀਡੀਆ : ਯੂਰੋਪ ’ਚ ਅਤਿ ਦੀ ਗਰਮੀ ਅਤੇ ਲੂ ਚੱਲਣ ਕਾਰਨ ਕਈ ਰਿਕਾਰਡ ਟੁੱਟ ਗਏ ਹਨ। ਗਰਮੀ ਨਾਲ ਸਬੰਧਤ ਘਟਨਾਵਾਂ ’ਚ ਫਰਾਂਸ ਵਿੱਚ ਸੱਤ ਅਤੇ ਬਰਤਾਨੀਆ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਫਰਾਂਸ ਅਤੇ ਬਰਤਾਨੀਆ ਦੇ ਇਤਿਹਾਸ ’ਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਗਰਮ ਰਿਹਾ।

ਬਰਤਾਨੀਆ ਦੇ ਐਡਿਨਬਰਾ ਦੀ ਇਕ ਪਹਾੜੀ ’ਤੇ ਗਰਮੀ ਕਾਰਨ ਅੱਗ ਲੱਗ ਗਈ ਜਿਸ ਨੂੰ ਅੱਗ ਬੁਝਾਊ ਦਸਤੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫਰਾਂਸ ਅਤੇ ਬਰਤਾਨੀਆ ’ਚ ਅਗਲੇ ਦੋ ਤੋਂ ਤਿੰਨ ਦਿਨ ਹੋਰ ਵੱਧ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੋਵੇਂ ਮੁਲਕਾਂ ’ਚ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ।


ਫਰਾਂਸ ਦੀ ਸਰਕਾਰੀ ਤਰਜਮਾਨ ਮੌਡ ਬ੍ਰੇਗਨ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਸੱਤ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿੱਚ ਪੰਜ ਮੌਤਾਂ ਝੀਲਾਂ, ਦਰਿਆਵਾਂ ਜਾਂ ਬੀਚਾਂ ’ਤੇ ਡੁੱਬਣ ਅਤੇ ਦੋ ਮੌਤਾਂ ਖੇਡ ਮੁਕਾਬਲਿਆਂ ਦੌਰਾਨ ਹੋਈਆਂ ਹਨ। ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਖੇਡ ਮੁਕਾਬਲਿਆਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕਣ। ਫਰਾਂਸ ’ਚ ਸ਼ਨਿਚਰਵਾਰ ਤੋਂ ਔਸਤ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।

Share This Article
Leave a Comment

Leave a Reply