ਫਲੋਰੀਡਾ `ਚ 1989 ਦੇ ਕਤਲ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

News Online
1 Min Read

ਆਪਣਾ ਪੰਜਾਬ ਮੀਡੀਆ : ਫਲੋਰੀਡਾ ਵਿੱਚ ਇਸ ਸਾਲ ਦੇ ਪਹਿਲੇ ਮਾਰੂ ਇੰਜੈਕਸ਼ਨ ਰਾਹੀਂ ਸਜ਼ਾ-ਏ-ਮੌਤ ਮੰਗਲਵਾਰ ਰਾਤ ਨੂੰ ਅਮਲ `ਚ ਲਿਆਂਦਾ ਗਿਆ। 64 ਸਾਲਾ ਰੋਨਾਲਡ ਪਾਲਮਰ ਹੀਥ ਨੂੰ 1989 ਵਿੱਚ ਮਾਈਕਲ ਸ਼ੇਰੀਡਨ ਨਾਮਕ ਯਾਤਰਾ ਕਰਦੇ ਸੇਲਜ਼ਮੈਨ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੁੱਟ ਦੀ ਯੋਜਨਾ ਦੌਰਾਨ ਹੀਥ ਅਤੇ ਉਸਦੇ ਛੋਟੇ ਭਰਾ ਕੇਨੇਥ ਹੀਥ ਨੇ ਸ਼ੇਰੀਡਨ ਨੂੰ ਨਿਸ਼ਾਨਾ ਬਣਾਇਆ।

ਖ਼ਬਰਾਂ ਅਨੁਸਾਰ, ਮੌਤ ਦੀ ਸਜ਼ਾ ਤੋਂ ਪਹਿਲਾਂ ਹੀਥ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ। ਮੈਂ ਇੰਨਾ ਹੀ ਕਹਿ ਸਕਦਾ ਹਾਂ। ਧੰਨਵਾਦ। ਫਲੋਰੀਡਾ ਸਟੇਟ ਪ੍ਰਿਜ਼ਨ, ਰੇਫੋਰਡ ਵਿੱਚ ਉਸਨੂੰ ਤਿੰਨ ਦਵਾਈਆਂ ਦੇ ਇੰਜੈਕਸ਼ਨ ਦਿੱਤੇ ਗਏ। ਰਿਪੋਰਟਾਂ ਮੁਤਾਬਕ ਉਸ ਨੇ ਘੱਟ ਪ੍ਰਤੀਕਿਰਿਆ ਦਿਖਾਈ ਅਤੇ ਕੁਝ ਸਮੇਂ ਬਾਅਦ ਬੇਹਿਸ ਹੋ ਗਿਆ। ਉਸਨੂੰ ਸ਼ਾਮ 6:12 ਵਜੇ ਮ੍ਰਿਤ ਐਲਾਨ ਕਰ ਦਿੱਤਾ ਗਿਆ।

Share This Article
Leave a Comment

Leave a Reply