ਆਪਣਾ ਪੰਜਾਬ ਮੀਡੀਆ : ਦੋ ਭਾਰਤੀ ਪੱਤਰਕਾਰਾਂ, ਆਨੰਦ ਆਰਕੇ ( Anand RK) ਅਤੇ ਸੁਪਰਨਾ ਸ਼ਰਮਾ (Suparna Sharma) ਨੇ ਡਿਜੀਟਲ ਨਿਗਰਾਨੀ ਅਤੇ ਸਾਈਬਰ ਧੋਖਾਧੜੀ ਵਰਗੇ ਗੰਭੀਰ ਵਿਸ਼ਿਆਂ ’ਤੇ ਸ਼ਾਨਦਾਰ ਕੰਮ ਕਰਨ ਲਈ ਪੱਤਰਕਾਰੀ ਦੇ ਖੇਤਰ ਦਾ ਸਭ ਤੋਂ ਉੱਚਾ ਸਨਮਾਨ ‘ਪੁਲਿਤਜ਼ਰ ਪੁਰਸਕਾਰ’ ਜਿੱਤ ਲਿਆ ਹੈ। ਸੋਮਵਾਰ ਨੂੰ ਐਲਾਨੇ ਗਏ ਇਨ੍ਹਾਂ ਇਨਾਮਾਂ ਵਿੱਚ ਦੋਵਾਂ ਨੂੰ ‘ਇਲਸਟ੍ਰੇਟਿਡ ਰਿਪੋਰਟਿੰਗ ਅਤੇ ਕਮੈਂਟਰੀ’ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ।
ਉਨ੍ਹਾਂ ਨੇ ਇਹ ਪੁਰਸਕਾਰ ਬਲੂਮਬਰਗ ਦੀ ਆਪਣੀ ਸਾਥੀ ਪੱਤਰਕਾਰ ਨਤਾਲੀ ਓਬੀਕੋ ਪੀਅਰਸਨ ਨਾਲ ਸਾਂਝਾ ਕੀਤਾ ਹੈ। ਪੁਲਿਤਜ਼ਰ ਕਮੇਟੀ ਅਨੁਸਾਰ, ਉਨ੍ਹਾਂ ਦੀ ਪੁਰਸਕਾਰ ਜੇਤੂ ਰਿਪੋਰਟ ‘trAPPed’ (ਟ੍ਰੈਪਡ) ਭਾਰਤ ਵਿੱਚ ਇੱਕ ਨਿਊਰੋਲੋਜਿਸਟ ਦੀ ਸੱਚੀ ਕਹਾਣੀ ’ਤੇ ਅਧਾਰਤ ਹੈ, ਜਿਸ ਨੂੰ ਉਸਦੇ ਫੋਨ ਰਾਹੀਂ ‘ਡਿਜੀਟਲ ਅਰੈਸਟ’ (ਗੈਰ-ਕਾਨੂੰਨੀ ਡਿਜੀਟਲ ਬੰਦੀ) ਦੇ ਜਾਲ ਵਿੱਚ ਫਸਾਇਆ ਗਿਆ ਸੀ। ਰਿਪੋਰਟ ਵਿੱਚ ਸ਼ਬਦਾਂ ਅਤੇ ਚਿੱਤਰਾਂ (Visuals) ਦੇ ਸੁਮੇਲ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਅੱਜ ਦੇ ਦੌਰ ਵਿੱਚ ਸਾਈਬਰ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

