ਆਪਣਾ ਪੰਜਾਬ ਮੀਡੀਆ : 1 ਅਪਰੈਲ ਤੋਂ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਵਿੱਚ ਵਪਾਰਕ ਅਤੇ ਛੋਟੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਪ੍ਰਮੁੱਖ ਸ਼ਹਿਰਾਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਦਿੱਲੀ ਵਿੱਚ 19 ਕਿੱਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 195.50 ਰੁਪਏ ਦੇ ਵਾਧੇ ਨਾਲ 2,078.50 ਰੁਪਏ ਹੋ ਗਈ ਹੈ, ਜਦਕਿ 5 ਕਿਲੋ ਵਾਲਾ ਐੱਫਟੀਐੱਲ ਸਿਲੰਡਰ ਹੁਣ 51 ਰੁਪਏ ਦੇ ਵਾਧੇ ਨਾਲ 549 ਰੁਪਏ ਦਾ ਹੋ ਗਿਆ ਹੈ।
ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 218 ਰੁਪਏ ਦਾ ਵਾਧਾ ਹੋਇਆ ਹੈ, ਹਾਲਾਂਕਿ ਘਰੇਲੂ ਰਸੋਈ ਗੈਸ (14.2 ਕਿਲੋ) ਦੀਆਂ ਕੀਮਤਾਂ ਸਥਿਰ ਹਨ। ਇਹ ਵਾਧਾ ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਅਤੇ ਸਟ੍ਰੇਟ ਆਫ ਹੋਰਮੁਜ਼ ਦੀ ਨਾਕਾਬੰਦੀ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਪਿਛੋਕੜ ਵਿੱਚ ਹੋਇਆ ਹੈ।ਹਵਾਬਾਜ਼ੀ ਬਾਲਣ (ATF) ਦੀਆਂ ਕੀਮਤਾਂ ਵਿੱਚ ਵੀ ਮੈਟਰੋ ਸ਼ਹਿਰਾਂ ਵਿੱਚ ਵਾਧਾ ਕੀਤਾ ਗਿਆ ਹੈ, ਸਰਕਾਰੀ ਤੇਲ ਕੰਪਨੀਆਂ ਅਨੁਸਾਰ ਦਿੱਲੀ ਵਿੱਚ ATF ਦੀ ਕੀਮਤ 1,10,703.08 ਰੁਪਏ ਪ੍ਰਤੀ ਕਿਲੋਲੀਟਰ (ਜਾਂ 114.5 ਫੀਸਦੀ) ਵਧ ਕੇ 2,07,341.22 ਰੁਪਏ ਹੋ ਗਈ ਹੈ।

