ਹਵਾਈ ਉਡਾਣ ਵਿਚ 60 ਫੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਪੈਸੇ ਦੇ ਮੁਹੱਈਆ ਕਰਵਾਉਣ ਦੇ ਨਿਰਦੇਸ਼

News Online
1 Min Read

ਆਪਣਾ ਪੰਜਾਬ ਮੀਡੀਆ : ਸ਼ਹਿਰੀ ਹਵਾਬਾਜ਼ੀ ਰੈਗੂਲੇਟਰ DGCA ਨੇ ਨਿਰਦੇਸ਼ ਦਿੱਤੇ ਹਨ ਕਿ 20 ਅਪਰੈਲ ਤੋਂ ਹਵਾਈ ਕੰਪਨੀਆਂ ਨੂੰ ਹਰ ਫਲਾਈਟ ਵਿੱਚ ਘੱਟੋ-ਘੱਟ 60 ਫੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਚਾਰਜ ਦੇ ਮੁਹੱਈਆ ਕਰਵਾਉਣੀਆਂ ਪੈਣਗੀਆਂ। ਮੌਜੂਦਾ ਸਮੇਂ ਵਿੱਚ ਸਿਰਫ਼ 20 ਫੀਸਦੀ ਸੀਟਾਂ ਹੀ ਮੁਫ਼ਤ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਦੋਂ ਕਿ ਬਾਕੀ ਸੀਟਾਂ ਲਈ ਯਾਤਰੀਆਂ ਨੂੰ 200 ਰੁਪਏ ਤੋਂ ਲੈ ਕੇ 2,100 ਰੁਪਏ ਤੱਕ ਵਾਧੂ ਖਰਚਾ ਦੇਣਾ ਪੈਂਦਾ ਹੈ। ਨਵੇਂ ਨਿਯਮਾਂ ਅਨੁਸਾਰ ਏਅਰਲਾਈਨਾਂ ਨੂੰ ਆਪਣੀ ਵੈੱਬਸਾਈਟ ‘ਤੇ ਸੀਟਾਂ ਦੀ ਉਪਲਬਧਤਾ ਬਾਰੇ ਪੂਰੀ ਪਾਰਦਰਸ਼ਤਾ ਰੱਖਣੀ ਹੋਵੇਗੀ ਅਤੇ ਇਕੋ ਪੀ.ਐੱਨ.ਆਰ (PNR) ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਕੱਠੀਆਂ ਜਾਂ ਨਾਲ ਲੱਗਦੀਆਂ ਸੀਟਾਂ ਹੀ ਦੇਣੀਆਂ ਹੋਣਗੀਆਂ।

Share This Article
Leave a Comment

Leave a Reply