ਆਪਣਾ ਪੰਜਾਬ ਮੀਡੀਆ : ਕੋਕਿਤਲਾਮ ਦੇ ਉੱਤਰੀ ਇਲਾਕੇ ਵਿੱਚ ਢਿੱਗਾਂ ਡਿੱਗਣ ਤੋਂ ਬਾਅਦ ਰੈਸਕਿਊ ਟੀਮਾਂ ਨੇ ਹੈਲੀਕਾਪਟਰ ਦੀ ਮਦਦ ਨਾਲ 8 ਲੋਕਾਂ, 2 ਕੁੱਤਿਆਂ ਅਤੇ ਇੱਕ ਬਿੱਲੀ ਨੂੰ ਸੁਰੱਖਿਅਤ ਬਚਾ ਲਿਆ। ਇਹ ਘਟਨਾ ਸਵੇਰੇ ਵਾਪਰੀ ਜਿਸ ਨਾਲ ਘਰਾਂ ਤੱਕ ਪਹੁੰਚ ਮੁਸ਼ਕਲ ਹੋ ਗਈ।ਰੈਸਕਿਊ ਟੀਮ ਮੁਤਾਬਕ ਸਾਰੇ ਲੋਕ ਸੁਰੱਖਿਅਤ ਹਨ ਅਤੇ ਕੋਈ ਜ਼ਖ਼ਮੀ ਨਹੀਂ ਹੋਇਆ। ਢਿੱਗਾਂ ਡਿੱਗਣ ਕਾਰਨ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਬੀਸੀ ਹਾਈਡਰੋ ਦੇ 5,000 ਤੋਂ ਵੱਧ ਕਸਟਮਰ ਪ੍ਰਭਾਵਿਤ ਹੋਏ। ਹਾਲਾਂਕਿ ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਕੁਝ ਘਰਾਂ ਵਿੱਚ ਅਜੇ ਵੀ ਸੇਵਾ ਬੰਦ ਹੈ ਕਿਉਂਕਿ ਜ਼ਮੀਨ ਅਸਥਿਰ ਹੋਣ ਕਰਕੇ ਮੁਰੰਮਤ ਦਾ ਕੰਮ ਮੁਸ਼ਕਲ ਬਣਿਆ ਹੋਇਆ ਹੈ।

