South-Western Colombia ਵਿੱਚ ਭਿਆਨਕ ਬੱਸ ਧਮਾਕਾ; 13 ਲੋਕਾਂ ਦੀ ਹੋਈ ਮੌਤ

News Online
1 Min Read

ਆਪਣਾ ਪੰਜਾਬ ਮੀਡੀਆ : ਦੱਖਣ-ਪੱਛਮੀ ਕੋਲੰਬੀਆ ਵਿੱਚ ਸ਼ਨਿਚਰਵਾਰ ਨੂੰ ਬੱਸ ’ਚ ਹੋਏ ਧਮਾਕੇ ਨੇ 13 ਯਾਤਰੀਆਂ ਦੀ ਜਾਨ ਲੈ ਲਈ। ਦੇਸ਼ ਦੇ ਫੌਜ ਮੁਖੀ ਨੇ ਇਸ ਹਮਲੇ ਨੂੰ ਅਤਿਵਾਦੀ ਕਾਰਵਾਈ ਕਰਾਰ ਦਿੱਤਾ ਹੈ। ਇਸ ਘਟਨਾ ਵਿੱਚ ਘੱਟੋ-ਘੱਟ 38 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਖੇਤਰ ਵਿੱਚ ਨਸ਼ਾ ਤਸਕਰੀ ਨਾਲ ਜੁੜੀ ਹਿੰਸਾ ਤੇਜ਼ੀ ਨਾਲ ਵਧ ਰਹੀ ਹੈ।

ਕੌਕਾ ਖੇਤਰ ਦੇ ਗਵਰਨਰ ਓਕਟਾਵਿਓ ਗੁਜ਼ਮੈਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਬੱਸ ਕਾਜੀਬੀਓ ਨਗਰਪਾਲਿਕਾ ਵਿੱਚ ਪੈਨਅਮਰੀਕਨ ਹਾਈਵੇਅ ’ਤੇ ਜਾ ਰਹੀ ਸੀ। ਕੌਕਾ ਦੀ ਸਿਹਤ ਸਕੱਤਰ ਕੈਰੋਲਿਨਾ ਕਾਮਾਰਗੋ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਜ਼ਖ਼ਮੀਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ।

ਕੋਲੰਬੀਆ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ ਜਨਰਲ ਹਿਊਗੋ ਲੋਪੇਜ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਅਤਿਵਾਦੀ ਕਾਰਵਾਈ ਸੀ। ਉਨ੍ਹਾਂ ਇਸ ਲਈ ਇਵਾਨ ਮੋਰਡਿਸਕੋ ਦੇ ਨੈੱਟਵਰਕ ਅਤੇ ਦਿ ਜੇਮ ਮਾਰਟੀਨੇਜ਼ ਧੜੇ ਨੂੰ ਜ਼ਿੰਮੇਵਾਰ ਠਹਿਰਾਇਆ। ਇਵਾਨ ਮੋਰਡਿਸਕੋ ਕੋਲੰਬੀਆ ਦੇ ਸਭ ਤੋਂ ਲੋੜੀਂਦੇ ਅਪਰਾਧੀਆਂ ਵਿੱਚੋਂ ਹੈ। ਇਹ ਦੋਵੇਂ ਗਰੁੱਪ ਹੁਣ ਭੰਗ ਹੋ ਚੁੱਕੀ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ (ਐੱਫ ਏ ਆਰ ਸੀ) ਦੇ ਬਾਗੀ ਧੜੇ ਹਨ ਜੋ ਇਸ ਖੇਤਰ ਵਿੱਚ ਸਰਗਰਮ ਹਨ।

Share This Article
Leave a Comment

Leave a Reply