ਕੈਨੇਡਾ ਅਮਰੀਕਾ ਨਾਲ ਵਧੇਰੇ ਆਰਥਿਕ ਸਾਂਝ ਲਈ ਤਿਆਰ: ਕਾਰਨੀ

News Online
1 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰਾਂਟੋ ਵਿੱਚ ਹੋਏ ਗਲੋਬਲ ਪ੍ਰੋਗਰੈਸ ਐਕਸ਼ਨ ਸਮਿੱਟ ਦੌਰਾਨ ਕਿਹਾ ਕਿ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਨਾਲ ਵਧੇਰੇ ਆਰਥਿਕ ਇਕਜੁਟਤਾ ਲਈ ਤਿਆਰ ਹੈ। ਇਹ ਬਿਆਨ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ (ਕੁਸਮਾ) ਦੀ ਆਉਣ ਵਾਲੀ ਸਮੀਖਿਆ ਤੋਂ ਪਹਿਲਾਂ ਆਇਆ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਕੁਝ ਮਹੱਤਵਪੂਰਨ ਖੇਤਰਾਂ ਸਮੇਤ ਹਰ ਬਦਲ ‘ਤੇ ਵਿਚਾਰ ਕਰਨ ਲਈ ਤਿਆਰ ਹੈ । ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਦੁਨੀਆ ਦੇ ਹੋਰ ਦੇਸ਼ਾਂ ਨਾਲ ਨਵੇਂ ਵਪਾਰਕ ਰਿਸ਼ਤੇ ਬਣਾਉਣ ‘ਤੇ ਵੀ ਧਿਆਨ ਦੇ ਰਿਹਾ ਹੈ ਤਾਂ ਜੋ ਅਮਰੀਕਾ ‘ਤੇ ਨਿਰਭਰਤਾ ਘਟਾਈ ਜਾ ਸਕੇ।ਇਸ ਸਿਖਰ ਵਾਰਤਾ ਵਿੱਚ ਸ਼ਾਮਲ ਹੋਏ ਅਮਰੀਕਾ ਦੇ ਸਾਬਕਾ ਟਰਾਂਸਪੋਰਟ ਮੰਤਰੀ ਪੀਟ ਬਟੀਗੀਗ ਨੇ ਵੀ ਮੌਜੂਦਾ ਅਮਰੀਕੀ ਵਪਾਰ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ “ਅਮਰੀਕਾ ਫਸਟ” ਦੀ ਨੀਤੀ ਨੇ ਦੋਸਤ ਦੇਸ਼ਾਂ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਹੈ।

Share This Article
Leave a Comment

Leave a Reply