ਫੀਫਾ ਵਰਲਡ ਕੱਪ ਦੌਰਾਨ ਸਿਵਲ ਸਰਵੈਂਟਸ ਨੂੰ ਹੋਵੇਗੀ ਦੋ ਦਿਨ ਘਰੋਂ ਕੰਮ ਕਰਨ ਦੀ ਇਜਾਜ਼ਤ

News Online
1 Min Read

ਆਪਣਾ ਪੰਜਾਬ ਮੀਡੀਆ : ਫੋਰਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੌਰਾਨ ਟੋਰਾਂਟੋ ਵਿੱਚ ਹੋਣ ਵਾਲੇ ਦਿਨ ਦੇ ਮੈਚਾਂ ਸਮੇਂ ਸਿਵਲ ਸਰਵੈਂਟਸ ਨੂੰ ਮੈਨੇਜਰ ਦੀ ਮਨਜ਼ੂਰੀ ਨਾਲ ਘਰੋਂ ਕੰਮ ਕਰਨ ਦੀ ਆਗਿਆ ਮਿਲ ਸਕਦੀ ਹੈ। ਇਹ ਛੂਟ 12 ਜੂਨ ਅਤੇ 26 ਜੂਨ ਲਈ ਦਿੱਤੀ ਜਾਵੇਗੀ। ਟਰੈਜ਼ਰੀ ਬੋਰਡ ਦੀ ਪ੍ਰਧਾਨ ਕੈਰੋਲਿਨ ਮੁਲਰੋਨੀ ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਓਨਟਾਰੀਓ ਪਬਲਿਕ ਸਰਵਿਸ ਦੇ ਕਰਮਚਾਰੀਆਂ ਤੋਂ ਆਮ ਤੌਰ ‘ਤੇ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆਉਣ ਦੀ ਉਮੀਦ ਰਹੇਗੀ, ਪਰ ਵਰਲਡ ਕੱਪ ਕਾਰਨ ਟੋਰਾਂਟੋ ਵਿੱਚ ਵੱਧਣ ਵਾਲੀ ਭੀੜ ਅਤੇ ਟ੍ਰੈਫਿਕ ਨੂੰ ਦੇਖਦੇ ਹੋਏ ਇਹ ਅਸਥਾਈ ਪ੍ਰਬੰਧ ਕੀਤਾ ਜਾ ਰਿਹਾ ਹੈ।

ਯੂਨੀਅਨਾਂ ਨੇ ਪਹਿਲਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ 8 ਜੂਨ ਤੋਂ 3 ਜੁਲਾਈ ਤੱਕ ਟੋਰਾਂਟੋ ਵਿੱਚ ਕੰਮ ਕਰ ਰਹੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਵਰਕ ਫਰੌਮ ਹੋਮ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਵਰਲਡ ਕੱਪ ਦੌਰਾਨ ਟ੍ਰਾਂਸਪੋਰਟ, ਸੜਕਾਂ ਅਤੇ ਡਾਊਨਟਾਊਨ ਇਲਾਕਿਆਂ ਵਿੱਚ ਭਾਰੀ ਭੀੜ ਕਾਰਨ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੋਰਾਂਟੋ ਸ਼ਹਿਰ ਪ੍ਰਸ਼ਾਸਨ ਨੇ ਵੀ ਨਿੱਜੀ ਅਤੇ ਸਰਕਾਰੀ ਦਫ਼ਤਰਾਂ ਨੂੰ ਕੰਮ ਦੇ ਸਮੇਂ ਅਤੇ ਥਾਂ ਵਿੱਚ ਢਿੱਲ ਦੇਣ ਦੀ ਸਲਾਹ ਦਿੱਤੀ ਹੈ ਤਾਂ ਜੋ ਟ੍ਰੈਫਿਕ ਦਬਾਅ ਘਟਾਇਆ ਜਾ ਸਕੇ

Share This Article
Leave a Comment

Leave a Reply