ਫ਼ੈਡਰਲ ਸਰਕਾਰ ਵੱਲੋਂ ਨੋਵਾ ਸਕੋਸ਼ੀਆ `ਚ ਸਪੇਸ ਲਾਂਚ ਪੈਡ ਸਥਾਪਤ ਕਰਨ ਲਈ 200 ਮਿਲੀਅਨ ਡਾਲਰ ਦਾ ਐਲਾਨ

News Online
2 Min Read

ਆਪਣਾ ਪੰਜਾਬ ਮੀਡੀਆ : ਫ਼ੈਡਰਲ ਸਰਕਾਰ ਨੇ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਣ ਲਈ ਕੈਨੇਡਾ ਦੀ ਮਲਕੀਅਤ ਵਾਲਾ ਲਾਂਚ ਪੈਡ ਬਣਾਉਣ ਲਈ 200 ਮਿਲੀਅਨ ਡਾਲਰ ਰਾਖਵੇਂ ਕੀਤੇ ਹਨ। ਇਸ ਪ੍ਰੋਜੈਕਟ ਦਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਕੈਨੇਡਾ ਆਪਣੇ ਸੈਟੇਲਾਈਟ ਖ਼ੁਦ ਹੀ ਪੁਲਾੜ ਵਿੱਚ ਭੇਜ ਸਕੇ।ਕੈਨੇਡਾ ਸਰਕਾਰ ਇਹ ਪੈਸਾ ਅਗਲੇ ਦਸ ਸਾਲਾਂ ਦੌਰਾਨ ਵਰਤੇਗੀ। ਇਸ ਰਕਮ ਨਾਲ ਨੋਵਾ ਸਕੋਸ਼ੀਆ ਦੇ ਕਸਬੇ ਕੈਨਸੋ ਦੇ ਨੇੜੇ ਇਕ ਸਪੇਸ ਲਾਂਚ ਪੈਡ ਲੀਜ਼ ‘ਤੇ ਲਿਆ ਜਾਵੇਗਾ।ਕੈਨਸੋ ਨੋਵਾ ਸਕੋਸ਼ੀਆ ਦੇ ਉੱਤਰ-ਪੂਰਬੀ ਕੋਨੇ ‘ਤੇ ਸਥਿਤ ਇੱਕ ਛੋਟਾ ਜਿਹਾ ਕਸਬਾ ਹੈ।

ਇਹ ਲਾਂਚ ਪੈਡ ਭਵਿੱਖ ਵਿੱਚ ਬਣਨ ਵਾਲੇ ਕੈਨੇਡੀਅਨ ਸਪੇਸਪੋਰਟ ਦੀ ਬੁਨਿਆਦ ਬਣੇਗਾ।ਸੋਮਵਾਰ ਨੂੰ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਔਟਵਾ ਵਿੱਚ ਸਥਿਤ ਕੈਨੇਡੀਅਨ ਸਪੇਸ ਏਜੰਸੀ ਦੀ ਲੈਬ ਤੋਂ ਇਸ ਪ੍ਰੋਜੈਕਟ ਦਾ ਐਲਾਨ ਕੀਤਾ।ਇਸ ਵੇਲੇ ਕੈਨੇਡਾ ਕੋਲ ਆਪਣੇ ਤੌਰ ‘ਤੇ ਪੁਲਾੜ ਪ੍ਰੋਜੈਕਟ ਲਾਂਚ ਕਰਨ ਦੀ ਸਮਰੱਥਾ ਨਹੀਂ ਹੈ। ਇਸ ਕਰਕੇ ਹੁਣ ਤੱਕ ਕੈਨੇਡਾ ਆਪਣੇ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਣ ਲਈ ਅਮਰੀਕਾ ਦੀ ਮਦਦ ‘ਤੇ ਨਿਰਭਰ ਰਹਿੰਦਾਇਹ ਨਵਾਂ ਪ੍ਰੋਜੈਕਟ ਲਿਬਰਲ ਸਰਕਾਰ ਦੀ ਉਸ ਨਵੀਂ ਰਣਨੀਤੀ ਦਾ ਹਿੱਸਾ ਹੈ ਜਿਸਦਾ ਮਕਸਦ ਦੇਸ਼ ਦੇ ਘਰੇਲੂ ਰੱਖਿਆ ਉਦਯੋਗ ਨੂੰ ਮਜ਼ਬੂਤ ਬਣਾਉਣਾ ਹੈ।2025 ਦੇ ਬਜਟ ਵਿੱਚ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ ਲਈ ਆਪਣੀਆਂ ਖ਼ੁਦ ਦੀਆਂ ਪੁਲਾੜ ਲਾਂਚ ਸਮਰੱਥਾਵਾਂ ਸਥਾਪਤ ਕਰਨ ਲਈ 183 ਮਿਲੀਅਨ ਡਾਲਰ ਰਾਖਵੇਂ ਕੀਤੇ ਗਏ ਸਨ। ਆਇਆ ਹੈ।

Share This Article
Leave a Comment

Leave a Reply