ਫ਼ੈਡਰਲ ਮਿਨਿਮਮ ਵੇਜ ਵਿਚ ਹੋ ਰਿਹਾ ਵਾਧਾ, 1 ਅਪ੍ਰੈਲ ਤੋਂ ਲਾਗੂ ਹੋਵੇਗੀ ਨਵੀਂ ਦਰ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਵਿੱਚ ਫ਼ੈਡਰਲ ਮਿਨਿਮਮ ਵੇਜ ਵਿੱਚ ਅਗਲੇ ਹਫ਼ਤੇ ਤੋਂ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ 1 ਅਪ੍ਰੈਲ ਤੋਂ ਇਹ ਘੱਟੋ-ਘੱਟ ਪ੍ਰਤੀ ਘੰਟਾ ਤਨਖ਼ਾਹ 17.75 ਡਾਲਰ ਤੋਂ ਵਧ ਕੇ 18.15 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਇਹ ਕੁੱਲ 40 ਸੈਂਟ ਦਾ ਵਾਧਾ ਹੈ।ਫ਼ੈਡਰਲ ਮਿਨਿਮਮ ਵੇਜ ਨੂੰ ਹਰ ਸਾਲ ਦੇਸ਼ ਦੇ ਪਿਛਲੇ ਸਾਲ ਦੇ ਔਸਤ ਕੰਜਿ਼ਊਮਰ ਪ੍ਰਾਈਸ ਇੰਡੈਕਸ, ਜੋ ਕਿ ਇੱਕ ਅਹਿਮ ਮਹਿੰਗਾਈ ਸੂਚਕ ਹੁੰਦਾ ਹੈ, ਦੇ ਅਧਾਰ ’ਤੇ ਐਡਜਸਟ ਕੀਤਾ ਜਾਂਦਾ ਹੈ।2025 ਵਿੱਚ ਇਹ ਦਰ 2.1 ਫ਼ੀਸਦੀ ਸੀ, ਜਿਸ ਦੇ ਆਧਾਰ ’ਤੇ ਨਵੀਂ ਵੇਜ ਨੂੰ ਤੈਅ ਕੀਤਾ ਗਿਆ।

ਫ਼ੈਡਰਲ ਮਿਨਿਮਮ ਵੇਜ 2021 ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਹ ਤਨਖ਼ਾਹ ਉਨ੍ਹਾਂ ਕਾਮਿਆਂ ਲਈ ਲਾਗੂ ਹੁੰਦੀ ਹੈ ਜੋ ਟ੍ਰਾਂਸਪੋਰਟ, ਬੈਂਕਿੰਗ ਅਤੇ ਟੈਲੀਕਾਮ ਵਰਗੇ ਫ਼ੈਡਰਲ ਨਿਯੰਤਰਿਤ ਖੇਤਰਾਂ ਵਿੱਚ ਕੰਮ ਕਰਦੇ ਹਨ।ਹਾਲਾਂਕਿ, ਕੈਨੇਡਾ ਵਿੱਚ ਜਿ਼ਆਦਾਤਰ ਮੁਲਾਜ਼ਮ ਸੂਬਾਈ ਜਾਂ ਟੈਰੀਟ੍ਰੀਜ਼ ਦੇ ਮਿਨਿਮਮ ਵੇਜ ਦੇ ਅਧੀਨ ਆਉਂਦੇ ਹਨ। ਇਹ ਦਰਾਂ ਵੱਖ-ਵੱਖ ਸੂਬਿਆਂ ਵਿੱਚ ਵੱਖਰੀਆਂ ਹਨ। ਉਦਾਹਰਨ ਵਜੋਂ, ਸਭ ਤੋਂ ਵੱਧ ਮਿਨਿਮਮ ਵੇਜ ਨੂਨਾਵੂਟ ਵਿੱਚ 19.75 ਡਾਲਰ ਪ੍ਰਤੀ ਘੰਟਾ ਹੈ, ਜਦਕਿ ਸਭ ਤੋਂ ਘੱਟ ਐਲਬਰਟਾ ਵਿੱਚ 15 ਡਾਲਰ ਪ੍ਰਤੀ ਘੰਟਾ ਹੈ।

Share This Article
Leave a Comment

Leave a Reply