ਕੈਲੀਫੋਰਨੀਆ : ਆਪਣਾ ਪੰਜਾਬ ਮੀਡੀਆ : ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਅਧਿਕਾਰੀਆਂ ਨੇ ਵੀ ਸੂਬੇ ਵਿੱਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ। ਪੁਲੀਸ ਮੁਖੀ ਦਾ ਕਹਿਣਾ ਹੈ ਕਿ ਇਸ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਵਿੱਚ ਮੁਸ਼ਕਲ ਪੈਦਾ ਹੋਵੇਗੀ। ਟਰੰਪ ਨੇ ਪਹਿਲਾਂ 2000 ਜਵਾਨਾਂ ਨੂੰ ਲਾਸ ਏਂਜਲਸ ਭੇਜਣ ਦਾ ਆਦੇਸ਼ ਦਿੱਤਾ ਸੀ। ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋਏ, ਜਦੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਿਨ ਸ਼ਹਿਰ ਵਿੱਚ 40 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।ਹਾਲਾਂਕਿ, ਸੋਮਵਾਰ ਦੇ ਪ੍ਰਦਰਸ਼ਨ ਦੌਰਾਨ ਜ਼ਿਆਦਾ ਹੰਗਾਮਾ ਨਹੀਂ ਹੋਇਆ। ਹਜ਼ਾਰਾਂ ਲੋਕ ‘ਸਿਟੀ ਹਾਲ’ ਵਿੱਚ ਸ਼ਾਂਤੀਪੂਰਨ ਰੈਲੀ ਵਿੱਚ ਸ਼ਾਮਲ ਹੋਏ ਅਤੇ ਸੈਂਕੜਿਆਂ ਨੇ ਇੱਕ ਸੰਘੀ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ