4 ਦਹਾਕੇ ਪਹਿਲਾਂ ਹੋਏ ਕਤਲ ਦੇ ਮਾਮਲੇ ਵਿਚ 78 ਸਾਲਾ ਬਜ਼ੁਰਗ ਨੂੰ ਉਮਰ ਕੈਦ

Apna
1 Min Read
78-year-old elder in California in case of murder in California

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਤੰਬਰ 1982 ਵਿਚ ਸਨੀਵੇਲ, ਕੈਲੀਫੋਰਨੀਆ ਵਿੱਚ ਕਾਰੇਨ ਸਟਿਟ ਨਾਮੀ 15 ਸਾਲਾ ਨਬਾਲਗ ਲੜਕੀ ਦੇ ਹੋਏ ਅੰਨੇ ਕਤਲ ਦੇ ਮਾਮਲੇ ਵਿਚ ਇਕ 78 ਸਾਲ ਬਜ਼ੁਰਗ ਨੂੰ ਉਮਰ ਕੈਦ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਪਾਲੋ ਆਲਟੋ, ਕੈਲੀਫੋਰਨੀਆ ਦੀ ਵਸਨੀਕ ਸਟਿਟ ਦੀ ਹੱਤਿਆ ਚਾਕੂ ਨਾਲ ਕੀਤੀ ਗਈ ਸੀ ਤੇ ਉਸ ਦੀ ਲਾਸ਼ ਉਪਰ ਚਾਕੂ ਨਾਲ ਹਮਲੇ ਦੇ 50 ਤੋਂ ਵਧ ਜ਼ਖਮ ਮਿਲੇ ਸਨ। ਹੱਤਿਆ ਤੋਂ ਪਹਿਲਾਂ ਉਸ ਉਪਰ ਜਿਨਸੀ ਹਮਲਾ ਕੀਤਾ ਗਿਆ। ਸਾਂਟਾ ਕਲਾਰਾ ਕਾਊਂਟੀ ਪ੍ਰਾਸੀਕਿਊਟਰ ਦੇ ਦਫਤਰ ਅਨੁਸਾਰ ਲੰਬਾ ਸਮਾਂ ਨਬਾਲਗ ਦੀ ਹੱਤਿਆ ਦੇ ਮਾਮਲੇ ਵਿਚ ਕੋਈ ਸੁਰਾਗ ਨਾ ਲੱਗਾ ਪਰੰਤੂ ਆਖਰਕਾਰ 2022 ਵਿਚ ਜਾਂਚਕਾਰਾਂ ਨੂੰ ਮਾਮਲਾ ਹਲ ਕਰਨ ਵਿਚ ਸਫਲਤਾ ਮਿਲੀ ਤੇ ਗੈਰੀ ਰਾਮੀਰੇਜ਼ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੱਤਿਆ ਕਰਨ ਸਮੇ ਦੋਸ਼ੀ ਦੀ ਉਮਰ ਤਕਰੀਬਨ 35 ਸਾਲ ਸੀ। ਦਫਤਰ ਨੇ ਬਿਆਨ ਵਿਚ ਕਿਹਾ ਹੈ ਕਿ ਰਾਮੀਰੇਜ਼ ਨੂੰ 25 ਸਾਲ ਬਾਅਦ ਪੈਰੋਲ ਦੀ ਸੰਭਾਵਨਾ ਸਮੇਤ ਉਮਰ ਕੈਦ ਸੁਣਾਈ ਗਈ ਹੈ।

Share This Article
Leave a Comment

Leave a Reply