ਰਾਜਪਾਲ ਕਟਾਰੀਆ ਇਕ ਹੋਰ ਪੈਦਲ ਯਾਤਰਾ ਕਰਨਗੇ

News Online
2 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੂਬੇ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ’ਚ ਚਾਰ ਦਿਨਾਂ ਪੈਦਲ ਯਾਤਰਾ ਕਰਨਗੇ। ਰਾਜਪਾਲ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੀ ਕੜੀ ਵਜੋਂ ਇਹ ਪੈਦਲ ਯਾਤਰਾ ਕਰਨਗੇ।

ਪੰਜਾਬ ਰੈੱਡ ਕਰਾਸ ਨੇ ਇਸ ਯਾਤਰਾ ਦਾ ਪ੍ਰੋਗਰਾਮ ਜਾਰੀ ਕਰਦੇ ਹੋਏ ਦੱਸਿਆ ਕਿ ਰਾਜਪਾਲ 9 ਫਰਵਰੀ ਨੂੰ ਤਰਨ ਤਾਰਨ ਤੋਂ ਯਾਤਰਾ ਦਾ ਆਗਾਜ਼ ਕਰਨਗੇ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 10 ਫਰਵਰੀ ਨੂੰ ਪੈਦਲ ਯਾਤਰਾ ਹੋਵੇਗੀ। ਯਾਤਰਾ ਤੀਜੇ ਦਿਨ ਫ਼ਾਜ਼ਿਲਕਾ ’ਚੋਂ ਲੰਘੇਗੀ ਅਤੇ ਸਮਾਪਤੀ 12 ਫਰਵਰੀ ਨੂੰ ਅਬੋਹਰ ਵਿੱਚ ਹੋਵੇਗੀ।ਰਾਜਪਾਲ ਨੇ ਕਿਹਾ ਕਿ ਉਹ ਨਸ਼ਿਆਂ ਦੇ ਖ਼ਤਰੇ ਬਾਰੇ ਜਾਗਰੂਕਤਾ ਲਈ ਇਸ ਪੈਦਲ ਯਾਤਰਾ ਦੀ ਅਗਵਾਈ ਕਰਨਗੇ। ਉਹ ਰੋਜ਼ਾਨਾ ਦੋ ਘੰਟੇ ਆਮ ਲੋਕਾਂ ਨਾਲ ਪੈਦਲ ਯਾਤਰਾ ਕਰਨਗੇ।

ਸਰਹੱਦੀ ਜ਼ਿਲ੍ਹਿਆਂ ’ਚ ਪਹਿਲਾਂ ਵੀ ਦੌਰੇ ਕੀਤੇ ਗਏ ਸਨ ਅਤੇ ਪਿਛਲੇ ਸਾਲ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਵੀ ਕੀਤੀ ਗਈ ਸੀ। ਪਿਛਲੀ ਪੈਦਲ ਯਾਤਰਾ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਔਰਤਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਪੰਜਾਬ ਸਰਕਾਰ ਦੇ ਨਸ਼ਿਆਂ ਖ਼ਿਲਾਫ਼ ਯੁੱਧ ਦੀ ਸ਼ਲਾਘਾ ਵੀ ਕੀਤੀ। ਸੂਬਾ ਸਰਕਾਰ ਨੇ 23 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ਼ ਸੈਂਕੜੇ ਕਿਲੋਗਰਾਮ ਨਸ਼ਾ ਜ਼ਬਤ ਕੀਤਾ ਬਲਕਿ ਗੈਰ-ਕਾਨੂੰਨੀ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਵੀ ਢਾਹੀਆਂ ਹਨ। ਰਾਜਪਾਲ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਚਲਾਏ ਜਾ ਰਹੇ ਕਈ ਹੁਨਰ ਵਿਕਾਸ ਕੇਂਦਰਾਂ ਦੀ ਵੀ ਤਾਰੀਫ਼ ਕੀਤੀ।

Share This Article
Leave a Comment

Leave a Reply