ਭਾਜਪਾ ਨੂੰ ਕੌਮੀ ਪਾਰਟੀਆਂ ਨਾਲੋਂ 10 ਗੁਣਾ ਵੱਧ ਚੰਦਾ

News Online
1 Min Read

ਆਪਣਾ ਪੰਜਾਬ ਮੀਡੀਆ : ਕੌਮੀ ਪਾਰਟੀਆਂ ਨੂੰ ਵਿੱਤੀ ਸਾਲ 2024-25 ਵਿੱਚ ਚੰਦੇ ਵਜੋਂ ਮਿਲੀ ਰਕਮ ਵਿੱਚ ਪਿਛਲੇ ਸਾਲ ਨਾਲੋਂ 161 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ ਡੀ ਆਰ) ਦੀ ਰਿਪੋਰਟ ਮੁਤਾਬਕ ਇਸ ਵਿੱਚ ਹਾਕਮ ਪਾਰਟੀ ਭਾਜਪਾ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ- ਜੋ ਹੋਰਨਾਂ ਸਾਰੀਆਂ ਕੌਮੀ ਪਾਰਟੀਆਂ ਨੂੰ ਮਿਲੀ ਕੁੱਲ ਦਾਨ ਰਕਮ ਦੇ ਜੋੜ ਤੋਂ ਦਸ ਗੁਣਾ ਵੱਧ ਹੈ।

ਵੀਰਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੌਮੀ ਪਾਰਟੀਆਂ ਨੇ ਵਿੱਤੀ ਸਾਲ 2025 ਵਿੱਚ ਚੰਦੇ ਵਜੋਂ ਮਿਲੇ 20,000 ਰੁਪਏ ਤੋਂ ਵੱਧ ਰਕਮ ਦੇ ਜਿਨ੍ਹਾਂ 11,343 ਯੋਗਦਾਨਾਂ ਦਾ ਖ਼ੁਲਾਸਾ ਕੀਤਾ ਹੈ, ਉਨ੍ਹਾਂ ਦੀ ਕੁੱਲ ਰਕਮ 6,648.563 ਕਰੋੜ ਰੁਪਏ ਬਣਦੀ ਹੈ। ਇਸ ਵਿੱਚ ਇਕੱਲੀ ਭਾਜਪਾ ਨੂੰ 5,522 ਚੰਦਿਆਂ ਤੋਂ 6,074.015 ਕਰੋੜ ਰੁਪਏ ਮਿਲੇ ਹਨ। ਦੂਜੇ ਨੰਬਰ ’ਤੇ ਕਾਂਗਰਸ ਰਹੀ ਹੈ ਜਿਸ ਨੂੰ 2,501 ਚੰਦਿਆਂ ਦੇ ਰੂਪ ਵਿੱਚ 517.394 ਕਰੋੜ ਰੁਪਏ ਮਿਲੇ। ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਕਿ ਉਸ ਨੂੰ 20,000 ਰੁਪਏ ਤੋਂ ਵੱਧ ਦਾ ਕੋਈ ਚੰਦਾ ਨਹੀਂ ਮਿਲਿਆ, ਜਿਵੇਂ ਕਿ ਉਹ ਪਿਛਲੇ 19 ਸਾਲਾਂ ਤੋਂ ਕਰਦੀ ਆ ਰਹੀ ਹੈ।

Share This Article
Leave a Comment

Leave a Reply