Bengal Polls: ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਤੀਜੀ ਸਪਲੀਮੈਂਟਰੀ ਸੂਚੀ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ : Bengal Polls: ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਤਹਿਤ ਤੀਜੀ ਸਪਲੀਮੈਂਟਰੀ (ਪੂਰਕ) ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਸ਼ਨੀਵਾਰ ਰਾਤ ਕਰੀਬ 11:30 ਵਜੇ ਕਮਿਸ਼ਨ ਦੀ ਵੈੱਬਸਾਈਟ ’ਤੇ ਬੂਥ-ਵਾਰ ਉਪਲਬਧ ਕਰਵਾਈ ਗਈ।

ਹਾਲਾਂਕਿ, ਕਮਿਸ਼ਨ ਨੇ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਜਾਂ ਹਟਾਏ ਗਏ ਵੋਟਰਾਂ ਦੀ ਕੁੱਲ ਗਿਣਤੀ ਬਾਰੇ ਅਜੇ ਕੋਈ ਅਧਿਕਾਰਤ ਵੇਰਵਾ ਸਾਂਝਾ ਨਹੀਂ ਕੀਤਾ ਹੈ। ਇਹ ਸੂਚੀ ਉਨ੍ਹਾਂ ਵੋਟਰਾਂ ਦੀ ਹੈ ਜਿਨ੍ਹਾਂ ਦੇ ਨਾਮ ‘ਵਿਚਾਰ ਅਧੀਨ’ (Under Adjudication) ਸ਼੍ਰੇਣੀ ਵਿੱਚ ਰੱਖੇ ਗਏ ਸਨ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ, ਅਦਾਲਤ ਦੇ ਨਿਰਦੇਸ਼ਾਂ ’ਤੇ ਇਹ ਸੂਚੀਆਂ ਹੁਣ ਨਿਯਮਤ ਤੌਰ ’ਤੇ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਬਣੀ ਰਹੇ। ਦੱਸ ਦਈਏ ਕਿ ਸੁਧਾਰ ਪ੍ਰਕਿਰਿਆ ਦੌਰਾਨ ਮੌਤ, ਰਿਹਾਇਸ਼ ਬਦਲਣ ਜਾਂ ਦੋਹਰੇ ਨਾਮ ਹੋਣ ਕਾਰਨ ਲਗਭਗ 58 ਲੱਖ ਨਾਮ ਸੂਚੀ ਵਿੱਚੋਂ ਹਟਾਏ ਗਏ ਸਨ, ਜਿਸ ਨਾਲ ਸੂਬੇ ਦੇ ਕੁੱਲ ਵੋਟਰਾਂ ਦੀ ਗਿਣਤੀ 7.66 ਕਰੋੜ ਤੋਂ ਘਟ ਕੇ 7.04 ਕਰੋੜ ਦੇ ਕਰੀਬ ਰਹਿ ਗਈ ਹੈ। ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਲਈ 23 ਅਤੇ 29 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ।

Share This Article
Leave a Comment

Leave a Reply