ਬੰਗਲਾਦੇਸ਼ ਚੋਣਾਂ ਵਿੱਚ ਬੀ ਐੱਨ ਪੀ ਦੀ ਇਤਿਹਾਸਕ ਜਿੱਤ, ਮੋਦੀ ਨੇ ਤਾਰਿਕ ਰਹਿਮਾਨ ਨੂੰ ਦਿੱਤੀ ਵਧਾਈ

News Online
1 Min Read

ਆਪਣਾ ਪੰਜਾਬ ਮੀਡੀਆ : ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਨੇ ਆਮ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਨਾਲ ਵੱਡੀ ਜਿੱਤ ਦਰਜ ਕੀਤੀ ਹੈ, ਜਿਸ ਨਾਲ ਦੇਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਰਾਜਨੀਤਿਕ ਅਸਥਿਰਤਾ ਖ਼ਤਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬੀਐਨਪੀ ਅਤੇ ਇਸਦੇ ਸਾਥੀਆਂ ਨੇ 299 ਵਿੱਚੋਂ ਘੱਟੋ-ਘੱਟ 212 ਸੀਟਾਂ ਜਿੱਤੀਆਂ, ਜਦਕਿ ਜਮਾਤ-ਏ-ਇਸਲਾਮੀ ਅਤੇ ਇਸਦੇ ਸਹਿਯੋਗੀਆਂ ਨੂੰ ਲਗਭਗ 70 ਸੀਟਾਂ ਮਿਲੀਆਂ। ਵੱਡੀ ਜਿੱਤ ਦੇ ਬਾਵਜੂਦ ਪਾਰਟੀ ਨੇ ਜਸ਼ਨਾਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਨੂੰ ਕਿਹਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਐਨਪੀ ਆਗੂ ਤਾਰਿਕ ਰਹਿਮਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰੀ ਅਤੇ ਪ੍ਰਗਤੀਸ਼ੀਲ ਬੰਗਲਾਦੇਸ਼ ਦਾ ਸਮਰਥਨ ਜਾਰੀ ਰੱਖੇਗਾ ਅਤੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦੀ ਉਮੀਦ ਰੱਖਦਾ ਹੈ।

ਤਾਰਿਕ ਰਹਿਮਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਉਹ ਲੰਬੀ ਜਲਾਵਤਨੀ ਤੋਂ ਬਾਅਦ ਹਾਲ ਹੀ ਵਿੱਚ ਢਾਕਾ ਵਾਪਸ ਪਰਤੇ ਹਨ। ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ਤਤਾ 60 ਫੀਸਦੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਨਤੀਜੇ ਸਵੀਕਾਰ ਕਰਦੇ ਹੋਏ ਭਵਿੱਖ ਵਿੱਚ ਰਚਨਾਤਮਕ ਰਾਜਨੀਤੀ ਕਰਨ ਦਾ ਐਲਾਨ ਕੀਤਾ ਹੈ।

Share This Article
Leave a Comment

Leave a Reply