ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਨੇ ਅਗਲੇ ਛੇ ਮਹੀਨੇ ਲਈ ਇਰਾਨੀਆਂ ਦੇ ਵਿਜ਼ਟਰ ਵੀਜ਼ੇ ਤਹਿਤ ਮੁਲਕ ‘ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਨੇ ਨਵੇਂ ਕਾਨੂੰਨਾਂ ਤਹਿਤ ਇਹ ਐਲਾਨ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਵਿਜ਼ਟਰ ਵੀਜ਼ੇ ਤਹਿਤ ਆਉਣ ਵਾਲ਼ੇ ਲੋਕ ਵਾਪਿਸ ਇਰਾਨ ਮੁੜਣ ਤੋਂ ਅਸਮਰੱਥ ਹੋਣਗੇ ਜਿਸ ਦੇ ਚੱਲਦਿਆਂ ਇਹ ਪਾਬੰਦੀ ਅਮਲ ‘ਚ ਲਿਆਂਦੀ ਗਈ ਹੈ। ਹਾਲਾਂਕਿ ਸ਼ਰਨਾਰਥੀਆਂ ਲਈ ਕੰਮ ਕਰਦੀਆਂ ਸੰਸਥਾਵਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਗ੍ਰਹਿ ਮੰਤਰੀ ਟੋਨੀ ਬਰਕ ਨੇ ਬਿਆਨ ‘ਚ ਕਿਹਾ ਕਿ,’ਮੌਜੂਦਾ ਕੌਮਾਂਤਰੀ ਹਾਲਾਤਾਂ ‘ਚ ਸਰਕਾਰ ਦਾ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਮੁਲਕ ਦੇ ਆਵਾਸ ਪ੍ਰਬੰਧ ਸਾਡੀਆਂ ਕਦਰਾਂ ਕੀਮਤਾਂ ਮੁਤਾਬਿਕ ਅਮਲ ’ਚ ਰਹਿਣ।ਗ੍ਰਹਿ ਵਿਭਾਗ ਮੁਤਾਬਿਕ ਆਸਟਰੇਲੀਆ ਦਾ ਅਰਜ਼ੀ ਵੀਜ਼ਾ ਰੱਖਦੇ ਪਰ ਇਰਾਨ ‘ਚ ਰਹੇ ਲੋਕਾਂ ਦੀ ਗਿਣਤੀ ਲਗਪਗ 7200 ਹੈ ਤੇ ਇਹ ਗਿਣਤੀ ਜੰਗ ਮਗਰੋਂ ਕਾਫੀ ਵਧੀ ਹੈ। ਇਹ ਪਾਬੰਦੀ ਸਿਰਫ ਟੂਰਿਸਟ ਵੀਜ਼ਿਆਂ ‘ਤੇ ਆਰਜ਼ੀ ਤੌਰ ‘ਤੇ ਲਗਾਈ ਗਈ ਹੈ। ਜੰਗੀ ਮਹੌਲ ‘ਚ ਇੱਥੇ ਆ ਕੇ ਸ਼ਰਨਾਰਥੀ ਵੀਜ਼ਾ ਪਾਉਣ ਵਾਲ਼ਿਆਂ ਦੀ ਗਿਣਤੀ ਨੂੰ ਰੋਕਣ ਲਈ ਸਰਕਾਰ ਨੇ ਇਹ ਐਲਾਨ ਕੀਤਾ ਹੈ।

